ਗੰਨੇ ਨਾਲ ਭਰੀ ਟਰਾਲੀ ਪਲਟਣ ਕਾਰਨ ਬੱਚੇ ਦੀ ਹੋਈ ਮੌਤ
ਖੌਫਨਾਕ ਮੰਜ਼ਰ ਦੀਆਂ ਤਸਵੀਰਾਂ ਆਈਆਂ ਸਾਹਮਣੇ
ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਮਹਿਤਪੁਰ ਪਰਜੀਆਂ ਰੋਡ ਤੇ ਇਕ ਗੰਨੇ ਦੀ ਟਰਾਲੀ ਪਲਟਣ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ ਹਾਦਸੇ ਵਿੱਚ ਅਰਵਿੰਦਰ ਕੁਮਾਰ ਉਰਫ ਭੋਲਾ ਦੀ ਲੱਤ ਟੁਟ ਗਈ ਅਤੇ ਉਸ ਦਾ ਭਤੀਜਾ ਜਖਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਇਸ ਹਾਦਸੇ ਵਿੱਚ ਅਰਵਿੰਦਰ ਕੁਮਾਰ ਦੇ ਪੁੱਤਰ ਯੁਵਰਾਜ ਦੀ ਮੌਤ ਹੋ ਗਈ ਅਰਵਿੰਦਰ ਕੁਮਾਰ ਆਪਣੇ ਪੁੱਤਰ ਅਤੇ ਭਤੀਜੇ ਨਾਲ ਬਾਜ਼ਾਰ ਜਾ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਟਰਾਲੀ ਜੋ ਗੰਨੇ ਨਾਲ ਭਰੀ ਹੋਈ ਸੀ ਉਹ ਪਲਟ ਗਈ ਜਿਸ ਤੋਂ ਬਾਅਦ ਉਸਦੇ ਪੁੱਤਰ ਯੁਵਰਾਜ ਦੀ ਮੌਤ ਹੋ ਗਈ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਅਤੇ ਉਸਦਾ ਭਤੀਜਾ ਅਤੇ ਉਹ ਗੰਭੀਰ ਜਖਮੀ ਹੋ ਗਏ ਜਿਨਾਂ ਨੂੰ ਨਕੋਦਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਮੌਕੇ ਤੇ ਪਹੁੰਚ ਕੇ ਡੀਐਸਪੀ ਓੰਕਾਰ ਸਿੰਘ ਨੇ ਘਟਨਾ ਦੇ ਜਾਂਚ ਸ਼ੁਰੂ ਕੀਤੀ ਅਤੇ ਕਿਹਾ ਕਿ ਪਰਿਵਾਰ ਦੇ ਬਿਆਨਾਂ ਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਅਰਵਿੰਦਰ ਕੁਮਾਰ ਹਸਪਤਾਲ ਵਿੱਚ ਜੇਰੇ ਇਲਾਜ ਹੈ ਅਤੇ ਇਨਸਾਫ ਦੀ ਮੰਗ ਕਰ ਰਿਹਾ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
next post
