ਜੇਕਰ ਤੁਸੀਂ ਵੀ ਜਾ ਰਹੇ ਹੋ ਥਿਏਟਰ ਚ ਮੂਵੀ ਦੇਖਣ ਤਾਂ ਹੁਣੇ ਬਦਲ ਦੋ ਆਪਣਾ ਮੂਡ,,, ਕਿਤੇ ਫਿਲਮ ਦੀ ਟਿਕਟ ਵੀ ਲੈ ਲਓ ਤੇ ਫਿਲਮ ਦੇਖਣ ਦਾ ਮਜ਼ਾ ਵੀ ਨਾ ਆਵੇ,, ਜੀ ਹਾਂ ਅਸੀਂ ਗੱਲ ਕਰ ਰਹੇ ਹਾਂ,,,,,,,,ਪੰਜਾਬੀ ਮੂਵੀ ਦਾਸਤਾਨ-ਏ -ਸਰਹੰਦ ਦੀ,,, ਜਿਸ ਨੂੰ ਲੈਕੇ ਲਾਗਾਤਰ ਸਿੱਖ ਜਗਤ ਵੱਲੋਂ ਵਿਰੋਧ ਕੀਤਾ ਜਾ ਰਿਹਾ ਜਿਸ ਨੂੰ ਲੈਕੇ ਐਸਜੀਪੀਸੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਫ਼ਿਲਮ ਤੇ ਪਬੰਧੀ ਲਾਉਣ ਦੀ ਗੱਲ ਕਹੀ ਪਰ ਇਸ ਦੇ ਬਾਵਜੂਦ ਵੀ ਸਿਨੇਮਾਂ ਘਰਾਂ ਚ ਇਹ ਮੂਵੀ ਦਿਖਾਈ ਜ਼ਾ ਰਹੀ ਹੈ,, ਫਰੀਦਕੋਟ ਦੇ ਗਿੱਲ ਕੰਮਪਲੈਕਸ ਚ ਚਲ ਰਹੀ ਇਸ ਮੂਵੀ ਨੂੰ ਬੰਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਫ਼ਤਿਹ ਦੇ ਮੈਬਰਾਂ ਵੱਲੋਂ ਥੇਟਰ ਚ ਪੁੱਜ ਕੇ ਇਸ ਮੂਵੀ ਨੂੰ ਬੰਦ ਕਰਵਾਇਆ ਨਾਲ ਹੀ ਇੰਸ ਫਿਲਮ ਦੇ ਪੋਸਟਰ ਮੋੱਕੇ ਤੇ ਉਤਰਵਾਏ ਗਏ।ਇਸ ਮੋੱਕੇ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਸਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਪੇਸ਼ ਕਰਨ ਵਾਲੀ ਫਿਲਮ ਦਾਸਤਾਨ-ਏ-ਸਰਹੰਦ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਆਹਤ ਕਰਦੀ ਹੈ,,,,,
ਕਿਸਾਨ ਆਗੂਆਂ ਨੇ ਕਿਹਾ ਕੀ ਇਸ ਫ਼ਿਲਮ ਚ ਸਹਿਬਜ਼ਾਦਿਆਂ ਨੂੰ ਐਨੀਮੇਟਡ ਗ੍ਰਾਫ਼ਿਕ ਜਰੀਏ ਦਿਖਾਇਆ ਗਿਆ ਹੈ ਜਿਸ ਨਾਲ ਇਕ ਕੋਝਾ ਮਜ਼ਾਕ ਕੀਤਾ ਗਿਆ ਹੈ ਜਦ ਕੇ ਸਾਹਿਬਜ਼ਾਦਿਆਂ ਦੀ ਬਰਾਬਰੀ ਕਿਸੇ ਤਰੀਕੇ ਨਾਲ ਵੀ ਨਹੀਂ ਕੀਤੀ ਜਾ ਸਕਦੀ ਅਤੇ ਨਾ ਹੀ ਉਨ੍ਹਾਂ ਨੂੰ ਫਿਲਮਾਇਆ ਜ਼ਾ ਸਕਦਾ,,,,,,,
ਦੱਸ ਦਈਏ ਕਿ ਇਸ ਫਿਲਮ ਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਪਬੰਦੀ ਲਗਾਈ ਗਈ ਹੈ ਇਸ ਲਈ ਕਿਸੇ ਵੀ ਜਗ੍ਹਾ ਤੇ ਇਸ ਮੂਵੀ ਨਹੀ ਚਲਣ ਨਹੀਂ ਦਿੱਤਾ ਜਾ ਰਿਹਾ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..