ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਵਿਜੈ ਨਗਰ ਇਲਾਕੇ ਦਾ ਰਹਿਣ ਵਾਲਾ ਮਨਪ੍ਰੀਤ ਸਿੰਘ @ ਮੋਨੂੰ ਨਾਂ ਦਾ ਮੁੰਡਾ ਆਪਣੇ ਰਿਸ਼ਤੇਦਾਰ ਦੇ ਕੋਲ ਕੁਲਚਿਆਂ ਦੀ ਦੁਕਾਨ ਤੇ ਕੰਮ ਕਰਦਾ ਸੀ | ਓਥੇ ਲੰਘਦੇ ਵੜਦੇ ਇੱਕ ਕੁੜੀ ਨਾਲ ਇਸਦਾ ਪ੍ਰੇਮ ਸਬੰਧ ਬਣ ਗਿਆ | ਦੱਸਣ ਮੁਤਾਬਿਕ ਕੁੜੀ ਤੇ ਉਸਦੀ ਮਾਂ ਦੁਕਾਨ ਤੇ ਆ ਇਸਤੇ ਵਿਆਹ ਕਰਨ ਦਾ ਦਬਾਓ ਬਣਾਉਂਦੀਆਂ, ਪਰ ਮਨਪ੍ਰੀਤ ਆਪਣੇ ਵੱਡੇ ਭਰਾ ਦੇ ਵਿਆਹ ਤੋਂ ਬਾਅਦ ਆਪਣਾ ਵਿਆਹ ਕਰਵਾਉਣਾ ਚਾਹੁੰਦਾ ਸੀ |
ਕੁੜੀ ਦੇ ਦਬਾਓ ਦੇ ਕਾਰਨ ਮਨਪ੍ਰੀਤ ਦੁਖੀ ਚੱਲ ਰਿਹਾ ਸੀ | ਫਿਰ ਅਚਾਨਕ ਉਸ ਨਾਲ ਜੋ ਕੁੱਝ ਹੁੰਦਾ ਹੈ ਉਹ ਬੇਹੱਦ ਦਰਦਨਾਕ ਹੈ |