ਦਿਲ ਨੂੰ ਵਲੂੰਧਰ ਜੇ ਰੱਖ ਦੇਣ ਵਾਲੀ ਇਹ ਤਸਵੀਰ ਹੈ ਜਿਲ੍ਹਾ ਗੁਰਦਸਪੁਰ ਦੇ ਪਿੰਡ ਆਲੋਵਾਲ ਦੇ ਇੱਕ ਘਰ ਦੀ, ਜਿੱਥੇ ਦੀ ਰਹਿਣ ਵਾਲੀ 17 ਸਾਲ ਦੀ ਆਸ਼ਾ ਨਾਂ ਦੀ ਇਸ ਬੱਚੀ ਨੂੰ ਇਸਦੇ ਨਾਂ ਦੇ ਉਲਟ ਨਿਰਾਸ਼ਾ ਨੇ ਚਾਰੋਂ ਪਾਸੇ ਘੇਰਾ ਪਾ ਘੇਰਿਆ ਹੋਇਆ ਹੈ |
ਆਸ਼ਾ ਦੀ ਬਜ਼ੁਰਗ ਮਾਂ ਅਤੇ ਜਵਾਨ ਭਰਾ ਦੋਵੇਂ ਹੀ ਮੰਦਬੁਧੀ ਹੋਣ ਕਰਕੇ ਕੰਮ ਕਾਜ ਤੋਂ ਲਾਚਾਰ ਨੇ | ਪਿਤਾ ਨੇ ਆਸ਼ਾ ਨੂੰ ਬਾਹਰਵੀਂ ਤੱਕ ਬੜੀ ਮੁਸ਼ਕਲ ਨਾਲ ਪੜ੍ਹਿਆ | ਆਸ਼ਾ ਦਾ ਪਿਤਾ ਮਜ਼ਦੂਰੀ ਕਰਕੇ ਪਰਿਵਾਰ ਚਲਾ ਰਿਹਾ ਸੀ | ਰੁੱਖੀ ਮਿੱਸੀ ਖਾ ਇਹਨਾਂ ਦਾ ਝੱਟ ਲੰਘ ਰਿਹਾ ਸੀ | ਪਰ ਇੱਕ ਮਹੀਨਾ ਪਹਿਲਾਂ ਆਸ਼ਾ ਦੇ ਪਿਤਾ ਦੀ ਜਵਾਨ ਪੁੱਤ ਦੇ ਮਾਨਸਿਕ ਹਾਲਾਤ ਵੇਖਦਿਆਂ ਦੁੱਖ ਦੇ ਮਾਰੇ ਅਕਾਲ ਚਲਾਣਾ ਹੋ ਗਿਆ | ਜਿਸ ਕਰਕੇ ਬਿਮਾਰ ਮਾਂ ਤੇ ਭਰਾ ਦੀ ਸਾਰੀ ਜਿੰਮੇਵਾਰੀ ਇਸ ਬੱਚੀ ਤੇ ਆ ਪਈ |
ਹੁਣ ਹਾਲ ਇਹ ਹੈ ਕਿ ਇਸ ਪਰਿਵਾਰ ਨੂੰ ਅਕਸਰ ਭੁੱਖਿਆਂ ਰਹਿ ਡੰਗ ਟਪਾਉਣ ਪੈਂਦਾ ਹੈ |
previous post