ਇਹ ਮਾਮਲਾ ਹੈ ਜਿਲ੍ਹਾ ਲੁਧੋਇਆਣਾ ਦੇ ਅਧੀਨ ਪੈਂਦੇ ਮਾਛੀਵਾੜਾ ਸਾਹਿਬ ਦਾ, ਜਿੱਥੇ ਨੀਵਾਂ ਬਾਜ਼ਾਰ ਵਿਖੇ ਨੀਸ਼ੂ ਨਾਂ ਦੀ ਇਹ ਕੁੜੀ ਇੱਕ ਦੁਕਾਨ ‘ਤੇ ਨੌਕਰੀ ਕਰਦੀ ਹੈ | ਬੀਤੀ ਸ਼ਾਮ ਤਕਰੀਬਨ 4:30 ਵਜੇ ਦੋ ਨਕਾਬਪੋਸ਼ ਨੌਜਵਾਨ ਆਉਂਦੇ ਨੇ ‘ਤੇ ਨੀਸ਼ੂ ਨੂੰ ਵੀਹ ਹਜ਼ਾਰ ਰੁਪਏ ਦੇ ਗੂਗਲ ਪੇ ਕਰਨ ਦੀ ਗੱਲ ਆਖਦੇ ਨੇ | ਫੇਰ ਪੈਸੇ ਕਢਾਉਣ ਲਈ ਦੋਵੇਂ ਜਣੇ ਨਾਲ ਲੱਗੇ ਏਟੀਐਮ ਤੇ ਚਲੇ ਜਾਂਦੇ ਨੇ | ਫੇਰ ਇੱਕ ਲੁਟੇਰਾ ਪੈਸੇ ਨਾ ਨਿਕਲਣ ਦਾ ਬਹਾਨਾ ਲਗਾ ਕੁੜੀ ਨੂੰ ਆਖਦਾ ਹੈ ਕਿ ਉਸਦੀ ਮਾਂ ਬਿਮਾਰ ਹੈ ਤੇ ਪੈਸੇ ਜਰੂਰੀ ਪੇ ਕਰਨੇ ਨੇ , ਕੁੜੀ ਤੋਂ ਮਦਦ ਲੈਣ ਲਈ ਉਹ ਕੁੜੀ ਨੂੰ ਕੈਬਿਨ ਅੰਦਰ ਲੈ ਜਾਂਦੇ ਨੇ |
ਇਸ ਦੌਰਾਨ ਦੋਵੇਂ ਜਣੇ ਕੁੜੀ ਨੂੰ ਧੱਕੇ ਨਾਲ ਏ. ਟੀ. ਐੱਮ. ਕੋਲ ਬਣੇ ਕੈਬਿਨ ਅੰਦਰ ਲੈ ਜਾਂਦੇ ਨੇ ਤੇ ਫਰਸ਼ ‘ਤੇ ਸੁੱਟ ਕੇ ਉਸ ਦੇ ਗਲ ‘ਚ ਚੁੰਨੀ ਪਾ ਗੋਡਾ ਰੱਖ ਕੇ ਬੰਧਕ ਬਣਾ ਲੈਂਦੇ ਨੇ ਤੇ ਫਿਰ ਕਾਸ਼ ਕਾਊਂਟਰ ਤੋਂ 42500 ਦੀ ਨਗਦੀ ਲੁੱਟ ਕੇ ਫਰਾਰ ਹੋਣ ਹੀ ਲਗਦੇ ਨੇ ਕਿ ਸਾਹਮਣੇ ਸੁਨਿਆਰੇ ਦੀ ਦੁਕਾਨ ਤੇ ਕੱਮ ਕਰਨ ਵਾਲਾ ਕੁੜੀ ਦਾ ਭਰਾ ਦੀਪਕ ਵੀ ਉਥੇ ਆ ਜਾਂਦੈ ਤੇ ਹੱਥੋਪਾਈ ਹੋ ਜਾਂਦੇ ਪਰ ਲੁਟੇਰੇ ਬੁਟੇਲ ਤੇ ਫ਼ਰਾਰ ਹੋਣ ‘ਚ ਕਾਮਯਾਬ ਹੋ ਜਾਂਦੇ ਨੇ |ਗਿਆ ਤੇ ਉਸ ਨਾਲ ਵੀ ਲੁਟੇਰਿਆਂ ਨੇ ਹੱਥੋਪਾਈ ਕੀਤੀ। ਦੋਵੇਂ ਲੁਟੇਰੇ ਬੜੀ ਤੇਜ਼ੀ ਨਾਲ ਕੈਸ਼ ਕਾਊਂਟਰ ‘ਚੋਂ 42,500 ਰੁਪਏ ਲੁੱਟ ਕੇ ਅਤੇ ਕੰਮ ਕਰਨ ਵਾਲੀ ਲੜਕੀ ਦਾ ਪਰਸ ਤੇ ਮੋਬਾਇਲ ਖੋਹ ਕੇ ਏ. ਟੀ. ਐੱਮ. ਸੈਂਟਰ ‘ਚੋਂ ਬਾਹਰ ਨਿਕਲ ਗਏ।
previous post
