ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ 35 ਸਾਲ ਦਾ ਨੌਜਵਾਨ ਹਰਿੰਦਰ ਸਿੰਘ ਕੁੱਝ ਦਿਨ ਪਹਿਲਾਂ ਹੀ ਦੁਬਈ ਤੋਂ ਛੇਹਰਟਾ ਪਰਿਵਾਰ ਸਣੇ ਪਰਤਿਆ ਸੀ | ਅੱਜ ਸਵੇਰੇ ਤੜਕੇ ਪੌਣੇ 4 ਵਜੇ ਦੇ ਕਰੀਬ ਹਰਿੰਦਰ ਸਿੰਘ ਆਪਣੀ ਘਰਵਾਲੀ ਸਤਨਾਮ ਕੌਰ ਅਤੇ 8 ਸਾਲ ਅਤੇ 8 ਮਹੀਨਿਆਂ ਦੀਆਂ ਦੋਵੇਂ ਧੀਆਂ ਸਣੇ ਮੋਟਰਸਾਈਕਲ ਤੇ ਸਵਾਰ ਹੋ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਜਾ ਰਿਹਾ ਸੀ | ਰਾਹ ‘ਚ ਇੱਕ ਮੋਟਰਸਾਈਕਲ ਸਵਾਰ ਦੋ ਨੌਜਵਾਨ ਨੇ ਉਹਨਾਂ ਨੂੰ ਘੇਰ ਲਿਆ| ਦੱਸਿਆ ਜਾ ਰਿਹਾ ਹੈ ਕਿ ਹਰਿੰਦਰ ਨੇ ਉਹਨਾਂ ਦਾ ਡੱਟ ਕੇ ਮੁਕਾਬਲਾ ਕੀਤਾ | ਪਰ ਉਹਨਾਂ ਦਰਿੰਦਿਆਂ ਨੇ ਪਹਿਲਾਂ ਹਰਿੰਦਰ ਸਿੰਘ ਤੇ ਉਸਦੀ ਘਰਵਾਲੀ ਨਾਲ ਕੁੱਟਮਾਰ ਕੀਤੀ ਤੇ ਫੇਰ ਗੋਲੀਆਂ ਮਾਰ ਦਿੱਤੀਆਂ |
previous post
