ਮਾਮਲਾ ਹੈ ਜਿਲ੍ਹਾ ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਪਿੰਡ ਊਗਰ ਔਲਖ ਦਾ, ਜਿੱਥੇ ਇਹ ਔਰਤ ਆਪਣੇ ਘਰਵਾਲੇ ਨਾਲ ਰਹਿ ਰਹੀ ਹੈ | ਇਸ ਔਰਤ ਅਤੇ ਇਸਦੇ ਘਰਵਾਲੇ ਵੱਲੋਂ ਪਿੰਡ ਦੇ ਇੱਕ ਵਿਅਕਤੀ ਤੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਕੁੱਝ ਅਰਸਾ ਉਸ ਵਿਅਕਤੀ ਨੇ ਇਸ ਬੀਬੀ ਕੋਲੋਂ ਇਹ ਬਹਾਨਾ ਲਾ ਕੇ ਮੋਬਾਈਲ ਨੰਬਰ ਹਾਸਲ ਕਰ ਲਿਆ ਕਿ ਅੱਜ ਕੱਲ ਸਰਕਾਰ ਨੇ ਆਨਲਾਈਨ ਕਣਕ ਦੇਣ ਵਾਸਤੇ ਕਿਹਾ ਹੈ | ਉਸਤੋਂ ਬਾਅਦ ਉਸ ਵਿਅਕਤੀ ਕਿਸੇ ਤਰ੍ਹਾਂ ਇਸ ਔਰਤ ਦੀਆਂ ਇਤਰਾਜ਼ਯੋਗ ਫੋਟੋਆਂ ਹਾਸਲ ਕਰ ਇਸਨੂੰ ਬ੍ਲੈਕ ਮੇਲ ਕਰਨ ਲੱਗ ਪਿਆ |
ਜਿਸ ਕਰਕੇ ਇਸ ਔਰਤ ਦੇ ਦਿਓਰ ਨੇ ਉਸ ਵਿਅਕਤੀ ਦੀ ਚੰਗੀ ਤਰ੍ਹਾਂ ਖੁੰਬ ਠੱਪ ਕੀਤੀ | ਤੇ ਫਿਰ ਇੱਕ ਦਿਨ ਜਦ ਘਰ ‘ਚ ਕੋਈ ਨਹੀਂ ਸੀ ਤਾਂ ਬਦਲਾ ਲੈਣ ਲਈ ਉਹ ਵਿਅਕਤੀ ਇਸ ਔਰਤ ਦੇ ਘਰ ਜਾ ਵੜਿਆ |
previous post
