ਮਾਮਲਾ ਹੈ ਬਟਾਲਾ ਦੇ ਪਿੰਡ ਡਾਲੇਚੱਕ ਦਾ, ਜਿੱਥੇ ਦੇ ਰਹਿਣ ਵਾਲੇ ਲਿਆਕਤ ਮਸੀਹ ਨਾਂ ਦੇ ਵਿਅਕਤੀ ਦੀਆਂ ਤਿੰਨ ਧੀਆਂ ਤੇ ਇੱਕ ਪੁੱਤ ਸੀ | ਦੋ ਧੀਆਂ ਵਿਆਹੀਆਂ ਅਤੇ ਆਪਣੇ ਆਪਣੇ ਸਹੁਰੇ ਘਰ ਰਹਿ ਰਹੀਆਂ ਨੇ | ਤੀਜੀ ਧੀ 32 ਸਾਲ ਦੀ ਪ੍ਰੀਤਿ ਦਾ ਵੀ ਤਕਰੀਬਨ ਸੱਤ ਸਾਲ ਪਹਿਲਾਂ ਵਿਆਹ ਕੀਤਾ ਸੀ ਜਿਸਦਾ ਇੱਕ 6 ਸਾਲ ਦਾ ਬੱਚਾ ਵੀ ਹੈ |
ਵਿਆਹ ਤੋਂ ਪਹਿਲਾਂ ਪ੍ਰੀਤਿ ਦੇ ਪਿੰਡ ਦੇ ਹੀ ਇੱਕ ਨੌਜਵਾਨ ਨਾਲ ਸਬੰਧ ਸਨ ਅਤੇ ਵਿਆਹ ਤੋਂ ਬਾਅਦ ਵੀ ਪ੍ਰੀਤਿ ਉਸ ਨੌਜਵਾਨ ਨਾਲ ਮਿਲਦੀ ਗਿਲਡੀ ਗਿਲਦੀ ਰਹੀ | ਉਸ ਨੌਜਵਾਨ ਨਾਲ ਨਾਜਾਇਜ਼ ਸਬੰਧਾਂ ਦੇ ਚਲਦਿਆਂ ਪ੍ਰੀਤਿ ਨੇ ਆਪਣੇ ਘਰਵਾਲੇ ਤੋਂ ਤਲਾਕ ਲੈ ਆਪਣੇ ਪਿਤਾ ਘਰ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ | ਪਤਾ ਲੱਗਣ ਤੇ ਪਰਿਵਾਰ ਨੇ ਪ੍ਰੀਤਿ ਨੂੰ ਬਹੁਤ ਸਮਝਾਇਆ ਪਰ ਪ੍ਰੀਤਿ ਨਾ ਸਮਝੀ | ਪਿੰਡ ਦੇ ਲੋਕਾਂ ਨੇ ਵੀ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸਭ ਬੇਕਰ |
ਬੀਤੀ ਰਾਤ ਜਦ ਪ੍ਰੀਤਿ ਉਸ ਮੁੰਡੇ ਨਾਲ ਮਿਲਣ ਜਾ ਰਹੀ ਸੀ ਤਾਂ ਪ੍ਰੀਤਿ ਦੇ ਪਿਤਾ ਅਤੇ ਉਸਦੇ ਦਾਦੇ ਨੇ ਉਸਨੂੰ ਖੂਬ ਸਮਝਾਇਆ ਪਰ ਉਹ ਨਾ ਮੰਨੀ ਫਿਰ ਗੁੱਸੇ ‘ਚ ਆ ਉਹਨਾਂ ਜੋ ਕਦਮ ਚੁੱਕਿਆ ਪ੍ਰੀਤਿ ਹਮੇਸ਼ਾਂ ਲਈ ਸ਼ਾਂਤ ਹੋ ਗਈ |
