ਕਈ ਦਿਨਾਂ ਦੀ ਕੜੀ ਮੁਸ਼ੱਕਤ ਤੋਂ ਬਾਅਦ ਪੁਲਿਸ ਵੱਲੋਂ ਕਾਬੂ ਕੀਤੇ ਗਏ ਇਹਨਾਂ ਨੌਜਵਾਨਾਂ ਨੂੰ ਜ਼ਰਾ ਗੈਰ ਨਾਲ ਦੇਖਣਾ ਇਨਸਾਨ ਦੀ ਸ਼ਕਲ ‘ਚ ਇਹ ਓਹੀ ਹੈਵਾਨ ਨੇ ਜਿਹਨਾਂ ਸਿਰ ਚੜ੍ਹ ਕੇ ਬੋਲ ਰਹੇ ਆਪਣੇ ਲਾਲਚ ਨੂੰ ਪੂਰਾ ਕਰਨ ਲਈ ਆਪਣੇ ਜਿਗਰੀ ਯਾਰ ਨੂੰ ਵੀ ਨਹੀਂ ਬਖ਼ਸ਼ਿਆ |
ਮਾਮਲਾ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਥਾਣਾ ਕੰਬੋਅ ਨਾਲ ਸਬੰਧਿਤ ਹੈ, ਜਿੱਥੇ ਦੇ ਪਿੰਡ ਦਾ ਰਹਿਣ ਵਾਲਾ ਨੌਜਵਾਨ ਪਰਮਜੀਤ ਜੋ ਕਿ ਜੇਸੀਬੀ ਮਸ਼ੀਨ ਚਲਾਉਂਦਾ ਸੀ, ਦੀ ਮਿੱਟੀ ਪੁੱਟਣ ਦੇ ਭਾਣੇ ਬੁਲਾ ਕੇ ਅਣਪਛਾਤੇ ਲੋਕਾਂ ਨੇ ਤੇਜ਼ਧਾਰ ਹਥਿਆਰ ਨਾਲ ਖਤਮ ਕਰ ਦਿੱਤਾ ਸੀ |
previous post