Htv Punjabi
Crime Punjab Siyasat Video

ਜੇਲ੍ਹ ‘ਚ ਕਿਹੜੇ ਹਲਾਤਾਂ ‘ਚ ਰਹਿ ਰਿਹਾ ਬਿਕਰਮ ਮਜੀਠੀਆ,?

ਜੇਲ੍ਹ ਪ੍ਰਸ਼ਾਸਨ ਨੇ ਨਹੀਂ ਦਿੱਤੀ ਮਨਜ਼ੂਰੀ

ਸਮਰਥਕਾਂ ਦੇ ਨਾਲ ਜੇਲ ਪ੍ਰਸ਼ਾਸਨ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ
ਸਿਰਫ ਬਲੱਡ ਰਿਲੇਸ਼ਨ ਦੇ ਨਾਲ ਹੀ ਕਰਵਾਈ ਜਾ ਰਹੀ ਹੈ ਮੁਲਾਕਾਤ : ਸੁਪਰੀਡੈਂਟ
ਆਮਦਨ ਤੋਂ ਵੱਧ ਜਾਇਦਾਤ ਮਾਮਲੇ ਦੇ ਵਿੱਚ ਨਾਭਾ ਦੀ ਨਵੀਂ ਜਿਲਾਂ ਜੇਲ ਦੇ ਵਿੱਚ ਨਜ਼ਰਬੰਦ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਮਿਲਣ ਲਈ ਪਹੁੰਚੇ।ਪਰ ਜੇਲ ਪ੍ਰਸ਼ਾਸਨ ਵੱਲੋਂ ਵਿਰਸਾ ਸਿੰਘ ਵਲਟੋਹਾ ਨੂੰ ਜੇਲ ਅੰਦਰ ਮਜੀਠੀਆ ਨੂੰ ਮਿਲਣ ਦੀ ਅਨੁਮਤੀ ਨਹੀਂ ਦਿੱਤੀ। ਜੇਲ ਦੇ ਬਾਹਰ ਵਲਟੋਹਾ ਅਤੇ ਉਨ੍ਹਾਂ ਦੇ ਸਮਰਥਕਾ ਵੱਲੋਂ ਜੇਲ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖਿਲਾਫ ਕੀਤੀ ਜੰਮ ਕੇ ਨਾਅਰੇਬਾਜੀ। ਇਸ ਮੌਕੇ ਉਹਨਾਂ ਦੇ ਨਾਲ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਵੀ ਮੌਜੂਦ ਸਨ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਸਾਨੂੰ ਬਿਕਰਮ ਸਿੰਘ ਮਜੀਠੀਆ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ। ਮਜੀਠੀਆ 3 ਵਾਰ ਦੇ ਵਿਧਾਇਕ ਅਤੇ 2 ਵਾਰ ਦੇ ਕੈਬਨਿਟ ਵਜ਼ੀਰ ਵੀ ਰਹੇ ਹਨ। ਪਰ ਮਜੀਠੀਆ ਨੂੰ ਨਾ ਮਿਲਣ ਦੇਣਾ ਬੜੀ ਸ਼ਰਮਨਾਕ ਗੱਲ ਹੈ। ਰਾਜਨੀਤੀ ਦਾ ਅਸੀਂ ਬਹੁਤ ਦੇਖੀ ਹੈ, ਚੰਗੀ ਰਾਜਨੀਤੀ ਵੀ ਦੇਖੀ ਹੈ ਅਤੇ ਗੰਦੀ ਰਾਜਨੀਤੀ ਵੀ ਪਰ ਜੋ ਇਹ ਕਰ ਰਹੇ ਹਨ ਇਹ ਬਹੁਤ ਹੀ ਗੰਦੀ ਰਾਜਨੀਤੀ ਕਰ ਰਹੇ ਹਨ।

ਵਲਟੋਹਾ ਨੇ ਕਿਹਾ ਕਿ ਸਾਨੂੰ ਜੇਲ ਪ੍ਰਸ਼ਾਸਨ ਦੇ ਵੱਲੋਂ ਨਹੀਂ ਰੋਕਿਆ ਜਾ ਰਿਹਾ ਸਾਨੂੰ ਤਾਂ ਜੋ ਦਿੱਲੀ ਤੋਂ ਪੰਜਾਬ ਦੀ ਸਰਕਾਰ ਚਲਾ ਰਹੇ ਹਨ ਉਹਨਾਂ ਦੇ ਕਹਿਣ ਤੇ ਸਾਨੂੰ ਰੋਕਿਆ ਜਾ ਰਿਹਾ ਹੈ। ਬਿਕਰਮ ਮਜੀਠੀਆ ਸ਼ੇਰ ਜੱਟ ਹੈ ਉਹ ਪਰਵਾਹ ਕਰਨ ਵਾਲਾ ਨਹੀਂ।

ਵਿਰਸਾ ਸਿੰਘ ਵਲਟੋਹਾ ਨੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਬੋਲਦਿਆਂ ਕਿਹਾ ਕਿ ਮੈਨੂੰ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਰਸ ਆਉਂਦਾ ਕਿਉਂਕਿ ਉਸਦੀ ਕੋਈ ਗੱਲ ਨਹੀਂ ਸੁਣਦਾ ਇਸ ਦੇ ਨਾਲੋਂ ਤਾਂ ਵੱਡੇ ਦਫਤਰ ਦਾ ਚਪੜਾਸੀ ਹੀ ਮਾਣ ਨਹੀਂ ਹੁੰਦਾ। ਇਹ ਸਭ ਕੁਝ ਦਿੱਲੀ ਵਾਲੇ ਪੰਜਾਬ ਨੂੰ ਲੁੱਟ ਕੇ ਖਾ ਰਹੇ ਹਨ। ਇਸ ਨੂੰ ਕੁਝ ਵੀ ਨਹੀਂ ਪਤਾ।

ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਸੁਖਬੀਰ ਬਾਦਲ ਵੱਲੋਂ ਹੜਾਂ ਵਿੱਚ ਵੰਡੇ ਜਾ ਰਹੇ ਪੈਸੇ ਗੁਰਬਾਣੀ ਵੇਚ ਕੇ ਇਕੱਠੇ ਕੀਤੇ ਹੋਏ ਹਨ ਜਿਸ ਦਾ ਜਵਾਬ ਦਿੰਦਿਆਂ ਵਲਟੋਹਾ ਨੇ ਕਿਹਾ ਕਿ ਕਿਸੇ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦਾ ਕੁਝ ਵੀ ਨਹੀਂ ਸਵਾਰਿਆ। ਵਿਰਸਾ ਸਿੰਘ ਵਲਟੋਹਾ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਨੀਟਾ ਸ਼ਬਦ ਦੇ ਨਾਲ ਬੁਲਾਇਆ।

ਵਿਰਸਾ ਸਿੰਘ ਵਲਟੋਹਾ ਨੇ ਪੰਜਾਬ ਦੇ ਸਾਰੇ ਮੰਤਰੀਆਂ ਤੇ ਤੰਜ ਕਸਦਿਆਂ ਕਿਹਾ ਕਿ ਮੰਤਰੀਆਂ ਦੇ ਕਹਿਣ ਤੇ ਕੋਈ ਚਪੜਾਸੀ ਦੀ ਬਦਲੀ ਵੀ ਨਹੀਂ ਹੋ ਸਕਦੀ। ਉਨਾਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਬਾਰੇ ਬੋਲਦਿਆਂ ਕਿਹਾ ਕਿ ਖੁੱਡੀਆਂ ਸਾਹਿਬ ਬਹੁਤ ਚੰਗੇ ਪਰਿਵਾਰਕ ਵਿਅਕਤੀ ਹਨ ਪਰ ਆਮ ਆਦਮੀ ਪਾਰਟੀ ਦੇ ਵਿੱਚ ਆ ਕੇ ਖੁੱਡੀਆਂ ਬੋਲੇ ਜਿਹੇ ਹੋ ਗਏ ਹਨ।

ਬੀਜੇਪੀ ਤੇ ਅਕਾਲੀ ਦਲ ਦੇ ਗੱਠਜੋੜ ਤੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਨਾ ਹੀ ਮੈਨੂੰ ਪਤਾ ਹੈ ਜਦੋਂ ਗੱਠਜੋੜ ਹੋਣਾ ਹੈ ਸਾਡੀ ਅਕਾਲੀ ਦਲ ਦੇ ਲੀਡਰ ਸਿੱਧਾ ਹੀ ਬੀਜੇਪੀ ਕੋਲ ਪਹੁੰਚ ਜਾਣਗੇ ਉਸ ਦੀ ਜਾਣਕਾਰੀ ਸਾਨੂੰ ਵੀ ਨਹੀਂ ਦੇਣੀ ਪਰ ਜੇਕਰ ਗੱਠ ਜੋੜ ਹੁੰਦਾ ਹੈ ਤਾਂ ਪੰਜਾਬ ਦਾ ਭਲਾ ਹੀ ਹੋਵੇਗਾ।

ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਨੇ ਕਿਹਾ ਕਿ ਜਦੋਂ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਇੱਥੇ ਜੇਲ ਵਿੱਚ ਨਜ਼ਰਬੰਦ ਸਨ ਤਾਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਜਾ ਵੜਿੰਗ ਅਤੇ ਹੋਰ ਆਗੂ ਵੀ ਇੱਥੇ ਮਿਲਣ ਲਈ ਆਉਂਦੇ ਸਨ ਪਰ ਅਕਾਲੀ ਦਲ ਨੂੰ ਕਿਉਂ ਨਹੀਂ ਮਿਲਣਾ ਦਿੱਤਾ ਜਾ ਰਿਹਾ।

ਇਸ ਮੌਕੇ ਤੇ ਨਾਭਾ ਜਿਲਾ ਜੈਲ ਦੇ ਸਹਾਇਕ ਸੁਪਰਡੈਂਟ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜੋ ਜੇਲ ਮੈਨੂੰਅਲ ਦੇ ਮੁਤਾਬਿਕ ਇਹ ਅਸੀਂ ਮੁਲਾਕਾਤ ਕਰਵਾ ਰਹੇ ਹਾਂ ਕਿਉਂਕਿ ਸਿਰਫ ਤੇ ਸਿਰਫ ਬਲੱਡ ਰਿਲੇਸ਼ਨ ਦੇ ਪਰਿਵਾਰਿਕ ਮੈਂਬਰਾਂ ਨਾਲ ਹੀ ਅਸੀਂ ਮੁਲਾਕਾਤ ਕਰਵਾ ਰਹੇ ਹਾਂ ਬਾਹਰਲੇ ਵਿਅਕਤੀਆਂ ਨੂੰ ਬਿਲਕੁਲ ਮਨਾਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਰਵਾ ਚੌਥ ਰੱਖ ਕੇ ਬੈਠੀ ਸੁਹਾਗਣ ਨਾਲ ਵਾਪਰਿਆ ਭਾਣਾ

htvteam

ਰੱਬ ਕੋਲੋਂ ਮੰਗ ਮੰਗ ਕੇ ਪੁੱਤ ਲੈਣ ਵਾਲਿਓ; ਦੇਖੋ ਵੀਡੀਓ

htvteam

ਮੇਰੇ ਖ਼ਾਨਦਾਨ ਦੀ ਜੜ੍ਹ ਪੁੱਟਣ ਵਾਲਿਆਂ ਦੀ ਜੜ੍ਹ ਪੁੱਟ ਦਿਓ

htvteam

Leave a Comment