ਮਾਛੀਵਾੜਾ ਸਾਹਿਬ ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਪੰਜੇਟਾ ਵਿਖੇ ਜੱਜ ਦੇ ਗਨਮੈਨ ਨੇ ਆਪਣੇ ਗੁਆਂਢ ਵਿਚ ਰਹਿੰਦੇ ਪਿਓ ਜਗਦੀਪ ਸਿੰਘ ਤੇ ਉਸਦੇ ਪੁੱਤਰ ਰਮਨਪ੍ਰੀਤ ਸਿੰਘ ’ਤੇ ਗੋਲੀਆਂ ਚਲਾ ਦਿੱਤੀਆਂ ਜਿਸ ਵਿਚ ਉਹ ਦੋਵੇਂ ਜਖ਼ਮੀ ਹੋ ਗਏ। ਜਖਮੀ ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਇੱਕ ਦੋਸਤ ਨਾਲ ਖੇਤਾਂ ਤੋਂ ਵਾਪਸ ਪਿੰਡ ਪਰਤ ਰਿਹਾ ਸੀ ਕਿ ਉਨ੍ਹਾਂ ਦੇ ਗੁਆਂਢ ਵਿਚ ਰਹਿੰਦਾ ਪੁਲਸ ਕਰਮਚਾਰੀ ਜੱਜ ਦੇ ਗਨਮੈਨ ਪਵਿੱਤਰ ਸਿੰਘ ਨੇ ਸਾਡੇ ਉੱਪਰ ਕਾਰ ਪਿਛਲੇ ਪਾਸੇ ਤੋਂ ਕਾਰ ਨਾਲ ਟੱਕਰ ਮਾਰੀ ਅਤੇ ਉਹ ਖੇਤਾਂ ਵਿਚ ਜਾ ਗਿਰੇ। ਜਦੋਂ ਉਹ ਉੱਠੇ ਤਾਂ ਗਨਮੈਨ ਪਵਿੱਤਰ ਸਿੰਘ ਨੇ ਉਨ੍ਹਾਂ ’ਤੇ ਗੋਲੀ ਚਲਾ ਦਿੱਤੀ ਅਤੇ ਲਗਾਤਾਰ 2 ਫਾਇਰ ਕੀਤੇ,,,,,,,
ਥਾਣਾ ਕੂਮਕਲਾ ਮੁਖੀ ਜਗਦੀਪ ਸਿੰਘ ਨੇ ਦੱਸਿਆ ਸਾਨੂੰ ਕੰਟਰੋਲ ਰੂਮ ਤੇ ਸੂਚਨਾ ਮਿਲੀ ਸੀ ਕਿ ਪਿੰਡ ਪਜੇਟਾ ਵਿਖੇ ਫਾਇਰਿੰਗ ਹੋਈ ਹੈ। ਜਿਨਾਂ ਤੇ ਫਾਇਰਿੰਗ ਹੋਈ ਹੈ ਸਮਰਾਲਾ ਦੇ ਹਸਪਤਾਲ ਵਿੱਚ ਦਾਖਲ ਹਨ। ਜਖਮੀ ਰਮਨਪ੍ਰੀਤ ਸਿੰਘ ਦੇ ਬਿਆਨਾਂ ਤੇ ਪਰਚਾ ਦਰਜ ਕੀਤਾ ਗਿਆ ਹੈ ਫਾਇਰਿੰਗ ਕਰਨ ਵਾਲਾ ਵਿਅਕਤੀ ਪੰਜਾਬ ਪੁਲਿਸ ਚ ਸਿਪਾਹੀ ਹੈ ਜਿਸ ਦਾ ਨਾਮ ਪਵਿੱਤਰ ਸਿੰਘ ਹੈ ਪੰਜੇਟਾਂ ਪਿੰਡ ਦਾ ਰਹਿਣ ਵਾਲਾ ਹੈ। ਅਤੇ ਉਹ ਸਮਰਾਲਾ ਵਿਖੇ ਜੱਜ ਦੀ ਸਿਕਿਉਰਟੀ ਵਿੱਚ ਤੈਨਾਤ ਹੈ। ਦੇਖਿਆ ਜਾਵੇ ਤਾਂ ਨਿੱਕੇ ਮੋਟੀਆਂ ਤਕਰਾਰ ਹਾਂ ਖੂਨੀ ਰੂਪ ਧਾਰਨ ਕਰ ਰਹੀਆਂ ਨੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
