ਮੌਕੇ ਤੇ ਪਹੁੰਚ ਗਹਿਰਾਈ ਨਾਲ ਤਫਤੀਸ਼ ਕਰ ਰਹੀ ਪੁਲਿਸ ਪਾਰਟੀ ਤੇ ਬੇਹੱਦ ਦੁਖੀ ਹਾਲਤ ‘ਚ ਇਕੱਠੇ ਹੋਏ ਇੱਕ ਪਰਿਵਾਰ ਦੇ ਜੀਅ ਅਤੇ ਰਿਸ਼ਤੇਦਾਰ | ਹੁਣ ਤੁਸੀਂ ਇਸ ਵਿਅਕਤੀ ਦੀ ਤਸਵੀਰ ਨੂੰ ਦੇਖੋ, ਇਹ ਓਹੀ ਕਿਸਾਨ ਹੈ ਜੋ ਮੰਡੀ ‘ਚ ਕਣਕ ਸੁੱਟ ਅੱਧੀ ਰਾਤ ਥੱਕਿਆ ਹਾਰਿਆ ਘਰ ਪਰਤਿਆ ਸੀ ਤੇ ਫਿਰ ਧੀ ਨੂੰ ਫਟਾਫਟ ਰੋਟੀ ਲਾਉਣ ਦੀ ਗੱਲ ਆਖ ਕੇ ਘਰ ਦੇ ਬਾਹਰ ਖੜ੍ਹੇ ਆਪਣੇ ਟਰੈਕਟਰ ‘ਚ ਲੱਗੇ ਗਾਣੇ ਬੰਦ ਕਰਨ ਲਈ ਬਾਹਰ ਜਾਂਦਾ ਹੈ | ਬਸ ਟ੍ਰੈਕਟਰ ਤੇ ਵੱਜ ਰਿਹਾ ਉਹ ਗਾਣਾ ਹੀ ਇਸ ਕਿਸਾਨ ਲਈ ਕਾਲ ਸਾਬਿਤ ਹੋ ਜਾਂਦੈ |
ਮਾਮਲਾ ਹੈ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਖਹਿਰਾ ਕਲਾਂ ਦਾ, ਜਿੱਥੇ ਘਰ ਦੇ ਹੀ ਬਾਹਰ ਛੱਪੜ ਵਿੱਚੋ ਭੇਦਭਰੇ ਹਾਲਾਤਾਂ ‘ਚ ਕਿਸਾਨ ਪ੍ਰਭ ਦਿਆਲ ਸਿੰਘ ਦੀ ਲਾਸ਼ ਬਰਾਮਦ ਹੋਈ |
