ਨਿੱਜੀ ਹਸਪਤਾਲ ਚ ਗਰਭਵਤੀ ਲੜਕੀ ਦੀ ਡਲਿਵਰੀ ਅਪ੍ਰੇਸ਼ਨ ਸਮੇਂ ਹੋਈ ਮੌਤ
ਗੁੱਸੇ ਚ ਭੜਕੇ ਪਰਿਵਾਰਕ ਮੇੱਬਰ
ਹਸਪਤਾਲ ਦੇ ਬਾਹਰ ਧਰਨਾ ਲਗਾ ਕੀਤਾ ਪ੍ਰਦਰਸ਼ਨ
ਹਸਪਤਾਲ ਬੰਦ ਕਰਨ ਅਤੇ ਡਾਕਟਰ ਦਾ ਲਾਇਸੈਂਸ ਰੱਦ ਕਰਨ ਦੀ ਮੰਗ
ਪੱਖ ਜਾਨਣ ਲਈ ਡਾਕਟਰ ਨੂੰ ਕੀਤਾ ਫ਼ੋਨ ਪਰ ਨਹੀਂ ਦਿੱਤਾ ਕੋਈ ਜਵਾਬ
ਅੱਜ ਫਰੀਦਕੋਟ ਦੇ ਇੱਕ ਨਿੱਜੀ ਨਰਸਿੰਗ ਹੋਮ ਦੇ ਬਾਹਰ ਉਸ ਵਕਤ ਮਾਹੌਲ ਤਲਖੀ ਵਾਲਾ ਬਣ ਗਿਆ ਜਦੋਂ ਇੱਕ ਲੜਕੀ ਦੀ ਡਿਲੀਵਰੀ ਸਮੇਂ ਹਸਪਤਾਲ ਦੇ ਅੰਦਰ ਮੌਤ ਹੋ ਗਈ ਇਸ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਰਿਸ਼ਤੇਦਾਰਾਂ ਵੱਲੋਂ ਹਸਪਤਾਲ ਦੇ ਬਾਹਰ ਜੰਮ ਕੇ ਪ੍ਰਦਰਸ਼ਨ ਕੀਤਾ ਅਤੇ ਡਾਕਟਰ ਦੇ ਲਾਈਸੈਂਸ ਨੂੰ ਰੱਦ ਕਰਨ ਅਤੇ ਹਸਪਤਾਲ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ। ਜਾਣਕਾਰੀ ਮੁਤਾਬਕ ਫਰੀਦਕੋਟ ਦੇ ਬਲਬੀਰ ਐਵਨਿਊ ਦੀ ਰਹਿਣ ਵਾਲੀ 23 ਸਾਲਾ ਲੜਕੀ ਸਪਨਾ ਜਿਸ ਦੀ ਕਿ ਸ਼ਾਦੀ ਕਰੀਬ ਇੱਕ ਸਾਲ ਪਹਿਲਾਂ ਹੋਈ ਸੀ ਉਸ ਦੇ ਪਹਿਲੇ ਪਹਿਲੇ ਬੱਚੇ ਦੀ ਡਿਲੀਵਰੀ ਲਈ ਉਸਨੂੰ ਅੱਜ ਸੁਬਹਾ ਫਰੀਦਕੋਟ ਦੇ ਨਿੱਜੀ ਹਸਪਤਾਲ ਵਿੱਚ ਲਿਆਂਦਾ ਗਿਆ ਸੀ ਜਿੱਥੇ ਉਸਦਾ ਪਹਿਲਾਂ ਟਰੀਟਮੈਂਟ ਚੱਲ ਰਿਹਾ ਸੀ।
ਅੱਜ ਜਦੋ ਡਿਲੀਵਰੀ ਤੋਂ ਪਹਿਲਾਂ ਲੜਕੀ ਨੂੰ ਇੰਜੈਕਸ਼ਨ ਦਿੱਤਾ ਗਿਆ ਤਾਂ ਉਸਦੀ ਡਿਲੀਵਰੀ ਤੋਂ ਪਹਿਲਾਂ ਹੀ ਲੜਕੀ ਦੀ ਆਪਰੇਸ਼ਨ ਥੀਏਟਰ ਅੰਦਰ ਮੌਤ ਹੋ ਗਈ ਅਤੇ ਪੇਟ ਅੰਦਰ ਪਲ ਰਹੇ ਬੱਚੇ ਦੀ ਵੀ ਮੌਤ ਹੋ ਗਈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਬੁਰੀ ਤਰਹਾਂ ਭੜਕ ਗਏ ਅਤੇ ਡਾਕਟਰ ਦੇ ਖਿਲਾਫ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ । ਜਾਣਕਾਰੀ ਦਿੰਦੇ ਹੋਏ ਲੜਕੀ ਦੇ ਪਰਿਵਾਰਿਕ ਮੈਂਬਰਾਂ ਅਤੇ ਬਰਾਦਰੀ ਮੈਂਬਰਾਂ ਨੇ ਦੱਸਿਆ ਕਿ ਅੱਜ ਸੁਬਹਾ ਸਪਨਾ ਨਾਮ ਦੀ ਲੜਕੀ ਨੂੰ ਬੱਚੇ ਦੀ ਡਿਲੀਵਰੀ ਲਈ ਹਸਪਤਾਲ ਲੈ ਕੇ ਆਏ ਸੀ ਜੋ ਖੁਦ ਚੱਲ ਕੇ ਹਸਪਤਾਲ ਵਿੱਚ ਗਈ ਸੀ ਅਤੇ ਬਿਲਕੁਲ ਨੋਰਮਲ ਹਾਲਤ ਵਿੱਚ ਸੀ ਪਰ ਜਦ ਡਾਕਟਰ ਸਾਹਿਬ ਵੱਲੋਂ ਉਸਦਾ ਆਪਰੇਸ਼ਨ ਦੱਸਿਆ ਗਿਆ ਤੇ ਜਦ ਆਪਰੇਸ਼ਨ ਥੀਏਟਰ ਵਿੱਚ ਲਿਜਾਇਆ ਗਿਆ ਤਾਂ ਉਸ ਤੋਂ ਬਾਅਦ ਸ਼ਾਇਦ ਕੋਈ ਇੰਜੈਕਸ਼ਨ ਲਗਾਇਆ ਗਿਆ ਜਿਸ ਤੋਂ ਬਾਅਦ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ। ਉਹਨਾਂ ਕਿਹਾ ਕਿ ਡਾਕਟਰ ਦੀ ਲਾਪਰਵਾਹੀ ਦੇ ਚਲਦੇ ਹੀ ਉਹਨਾਂ ਦੀ ਲੜਕੀ ਦੀ ਜਾਨ ਗਈ ਹੈ । ਉਹਨਾਂ ਮੰਗ ਕੀਤੀ ਕਿ ਡਾਕਟਰ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਉਸ ਦਾ ਲਾਇਸੈਂਸ ਰੱਦ ਕਰਨ ਦੇ ਨਾਲ ਨਾਲ ਹਸਪਤਾਲ ਨੂੰ ਪੱਕੇ ਤੌਰ ਤੇ ਬੰਦ ਕਰਨਾ ਚਾਹੀਦਾ ਹੈ।
ਉਧਰ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਪੂਰਨ ਭਰੋਸਾ ਦਿੱਤਾ ਕਿ ਲੜਕੀ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਜਿਸ ਤਰੀਕੇ ਦੀ ਵੀ ਰਿਪੋਰਟ ਆਉਂਦੀ ਹੈ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।
ਜਦ ਇਸ ਸਾਰੇ ਮਾਮਲੇ ਸਬੰਧੀ ਡਾਕਟਰ ਦਾ ਪੱਖ ਲੈਣਾ ਚਾਹਿਆ ਤਾਂ ਉਹ ਹਸਪਤਾਲ ਵਿੱਚ ਮੌਜੂਦ ਨਹੀਂ ਸਨ ਅਤੇ ਉਨਾਂ ਨੂੰ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਵੀ ਉਹਨਾਂ ਵੱਲੋਂ ਫੋਨ ਨਹੀਂ ਚੱਕਿਆ ਗਿਆ । ਫਿਲਹਾਲ ਲੜਕੀ ਦੇ ਰਿਸ਼ਤੇਦਾਰਾਂ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਹਸਪਤਾਲ ਦੇ ਧਰਮ ਬਾਹਰ ਧਰਨਾ ਜਾਰੀ ਰੱਖੇ ਹੋਏ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
