Htv Punjabi
Crime Punjab Video

ਥਾਰ ਵਾਲੀ ਲੇਡੀ ਕਾਂਸਟੇਬਲ ਤੋਂ ਬਾਅਦ ਇੱਕ ਹੋਰ ਲੇਡੀ ਚੜ੍ਹੀ ਅੜਿੱਕੇ

ਸੁਨਾਮ ਪੁਲਿਸ ਦਾ ਵੱਡਾ ਐਕਸ਼ਨ
ਨਸ਼ੇ ਦਾ ਕਾਰੋਬਾਰ ਕਰਨ ਵਾਲੀ ਔਰਤ ਦੀ ਪ੍ਰੋਪਰਟੀ ਕੀਤੀ ਅਟੈਚ
ਕੋਠੀ ਬਾਹਰ ਲਗਾਇਆ ਗਿਆ ਨੋਟਿਸ
ਨਸ਼ਿਆਂ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਛੇੜੀ ਗਈ ਮੁਹਿਮ ਲਗਾਤਾਰ ਆਪਣਾ ਅਸਰ ਦਿਖਾਈ ਦਿੰਦੀ ਦੇ ਰਹੀ ਹੈ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਸੁਨਾਮ ਦੇ ਵਿੱਚ ਵੱਡਾ ਐਕਸ਼ਨ ਕੀਤਾ ਗਿਆ ਇੱਕ ਨਸ਼ੇ ਦਾ ਕਾਰੋਬਾਰ ਕਰਨ ਵਾਲੀ ਔਰਤ ਦੀ ਆਲੀਸ਼ਾਨ ਕੋਠੀ ਨੂੰ ਕੰਪਟੈਂਟ ਅਥੋਰਟੀ ਦਿੱਲੀ ਤੋਂ ਮਨਜ਼ੂਰੀ ਲੈ ਕੇ ਅਟੈਚ ਕੀਤਾ ਗਿਆ ਹੈ ‌
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਰਦਾਰ ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਐਸਐਸਪੀ ਸਰਦਾਰ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ ਅਤੇ ਥਾਣਾ ਮੁਖੀ ਪ੍ਰਤੀਕ ਜਿੰਦਲ ਦੀ ਮਿਹਨਤ ਸਦਕਾ ਪੁਲਿਸ ਨੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਦੇ ਹੋਏ ਲਖਵਿੰਦਰ ਕੌਰ ਉਰਫ ਲੱਖੋ ਇੰਦਰਾ ਬਸਤੀ ਸੁਨਾਮ ਜਿਲਾ ਸੰਗਰੂਰ ਜੋ ਭਾਰੀ ਮਾਤਰਾ ਵਿੱਚ ਨਸ਼ੇ ਦਾ ਕਾਰੋਬਾਰ ਕਰਦੀ ਹੈ ਜਿਸ ਤੇ ਨਸ਼ਾ ਵਿੱਚ ਸਬੰਧੀ ਕ਼ਈ ਮੁਕਦਮੇ ਦਰਜ ਹਨ ਜੋ ਹੁਣ ਵੀ ਕੇਸ ਦੇ ਵਿੱਚ ਜੇਲ ਸੰਗਰੂਰ ਦੇ ਵਿੱਚ ਹੈ ਜਿਸ ਨੇ ਨਸ਼ੇ ਦਾ ਕਾਰੋਬਾਰ ਕਰਕੇ ਜੋ ਕਮਾਈ ਕੀਤੀ ਸੀ ਉਸ ਕਮਾਈ ਨਾਲ ਮੀਨਾਕਸ਼ੀ ਕਲੋਨੀ ਵਿਖੇ ਆਲੀਸ਼ਾਨ ਕੋਠੀ ਪਾਈ ਸੀ ਜਿਸਦਾ ਪ੍ਰਾਪਰਟੀ ਅਟੈਚ ਸੰਬੰਧੀ ਕੇਸ ਤਿਆਰ ਕਰ ਕੰਪਟੈਂਟ ਅਥੋਰਟੀ ਦਿੱਲੀ ਨੂੰ ਭੇਜਿਆ ਗਿਆ ਸੀ ਜੋ ਕੰਪਟੈਂਟ ਅਥੋਰਟੀ ਦਿੱਲੀ ਵੱਲੋਂ ਲਖਵਿੰਦਰ ਕੌਰ ਲੱਖੋ ਦੀ ਮੀਨਾਕਸ਼ੀ ਕਲੋਨੀ ਵਿੱਚ ਪਾਈ ਆਲੀਸ਼ਾਨ ਕੋਠੀ ਨੂੰ ਅਟੈਚ ਕੀਤਾ ਗਿਆ ਹੈ।

ਇਸ ਮੌਕੇ ਸਰਦਾਰ ਹਰਵਿੰਦਰ ਸਿੰਘ ਖਹਿਰਾ ਅਤੇ ਥਾਣਾ ਮੁਖੀ ਪ੍ਰਤੀਕ ਜਿੰਦਲ ਨੇ ਦੱਸਿਆ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਤੇ ਸਖਤ ਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈਂ ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਨਸ਼ੀਲੇ ਪਦਾਰਥਾਂ ਸਮੇਤ ਕਇਆ ਨੂੰ ਫੜਿਆ ਜਾ ਰਿਹਾ ਅਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈਂ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਦਿਖਾਈ ਦਿੰਦਾ ਤਾਂ ਉਸਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ ਉਸਦਾ ਨਾਮ ਗੁਪਤ ਰੱਖ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਾਨਾ ਨਾਨੀ ਨੇ ਇਸ ਤਰੀਕੇ ਨਾਲ ਮਾਰੀ ਦੋਹਤੀ, ਵੀਡੀਓ ਆਈ ਸਾਹਮਣੇ

htvteam

ਕਰਫਿਊ ‘ਚ ਬੰਬੂਕਾਟ ‘ਤੇ ਬਿਠਾਕੇ ਲਈ ਆਉਂਦਾ ਸੀ ਨਵੀਂ ਵਿਆਹੀ ਨਾਰ, ਫੇਰ ਨਾਕੇ ‘ਤੇ ਜੋੜੀ ਦੇ LIVE ਕਿਵੇਂ ਪਏ ਹਾਰ   

Htv Punjabi

ਅਵਾਜ਼ਾਂ ਸੁਣੋ ਸਰੀਰ ‘ਚੋਂ 97 ਬਿਮਾਰੀਆਂ ਦਾ ਜੂਡ ਵੱਢੋ

htvteam

Leave a Comment