ਨਸ਼ਾ ਇੱਕ ਬਹੁਤ ਮਾੜੀ ਆਦਤ ਹੈ ਤੇ ਕੁਝ ਲੋਕ ਨਸ਼ੇ ਚ ਏਨੇ ਧੁੱਤ ਹੋ ਜਾਂਦੇ ਨੇ ਕਿ ਅਸੀਂ ਕੀ ਕਰਦੇ ਕੁੱਝ ਵੀ ਨਹੀ ਪਤਾ ਲੱਗਦਾ….. ਤੇ ਅਕਸਰ ਹੀ ਇਸਦੇ ਨਤੀਜੇ ਗਲਤ ਨਿਕਲਦੇ ਨੇ ਤੇ ਜਿਸ ਨੂੰ ਲੈ ਕੇ ਇੱਕ ਅਜਿਹਾ ਮਾਮਲਾ ਅੰਮ੍ਰਿਤਸਰ ਦੇ ਨਜ਼ਦੀਕ ਖਜਾਨਾ ਗੇਟ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਬਾਬਾ ਬਾਲਕ ਨਾਥ ਜੀ ਦਾ ਡੇਰਾ ਹੈ ਤੇ ਜਿਥੇ ਕੱਲ ਰਾਤ ਇੱਕ ਮੰਦਿਰ ਚ ਰਹਿਣ ਵਾਲੇ ਚੇਲੇ ਨੇ ਕਾਫੀ ਸ਼ਰਾਬ ਪੀਤੀ ਸੀ ਤੇ ਜਿਸਨੂੰ ਲੈਕੇ ਇੱਕ ਅਪੰਗ ਨੌਜਵਾਨ ਦੀ ਉਸਨੇ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ ਜਿਸਨੂੰ ਲੈ ਕੇ ਇਕ ਵੀਡਿਓ ਕਾਫੀ ਵਾਇਰਲ ਹੋ ਰਹੀ ਤੇ ਉਸਦੀਆ ਚੀਕਾਂ ਸੁਣ ਕੇ ਲੋਕਾਂ ਦਾ ਕਾਫੀ ਇੱਕਠ ਹੋ ਗਿਆ ਉੱਥੇ ਹੀ ਜਦੋਂ ਇਸ ਗੱਲ ਦਾ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਤਾਂ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਜਾਦੇ ਨੇ ਤੇ ਤਾਂ ਉਹ ਨੌਜਵਾਨ ਉਹਨਾਂ ਨਾਲ ਵੀ ਗਲਤ ਸਲੂਕ ਕਰਨ ਲੱਗ ਜਾਂਦਾ ਤੇ ਜਦੋਂ ਉਸਨੂੰ ਪੁਲਿਸ ਅਧਿਕਾਰੀ ਥਾਣੇ ਲੈ ਆਉਂਦੇ ਨੇ ਤਾ ਸ਼ਰਾਬੀ ਵੱਲੋਂ ਪੁਲਿਸ ਨਾਲ ਹੱਥੋਪਾਈ ਕੀਤੀ ਗਈ ਤੇ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੰਦਾ ਹੈ ਤੇ ਇਸ ਮੌਕੇ ਪੁਲਿਸ ਨੇ ਮੀਡੀਏ ਜਰੀਏ ਗੱਲਬਾਤ ਕੀਤੀ … ਕਿ ਇਹ ਵਿਅਕਤੀ ਨੇ ਕਾਫੀ ਸ਼ਰਾਬ ਪੀਤੀ ਹੋਈ ਸੀ ਤੇ ਇਸਨੇ ਇੱਕ ਅਪੰਗ ਵਿਅਕਤੀ ਨੂੰ ਬਿਨ੍ਹਾਂ ਗੱਲੋਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਉਲਟਾ ਸਾਡੇ ਹੀ ਗਲ਼ ਪੈ ਗਿਆ ਤੇ ਸ਼ਰਾਬੀ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਤੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਸ ਉੱਤੇ ਮਾਮਲਾ ਦਰਜ ਕੀਤਾ ਜਾਵੇਗਾ।
ਕੁੱਝ ਲੋਕ ਅੰਧਵਿਸ਼ਵਾਸ ਤੇ ਏਨਾ ਯਕੀਨ ਕਰਦੇ ਨੇ ਕਿ ਉਹਨਾਂ ਨੂੰ ਸਿਰਫ ਬੇਵਕੂਫ ਬਣਾਇਆ ਜਾਂਦਾ ਹੈ ਤੇ ਇਸਦਾ ਉਹ ਫਾਇਦਾ ਚੁੱਕਦੇ ਨੇ…. ਅਜਿਹੇ ਬਾਬਿਆ ਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….