ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਦੀ ਪੁਲਿਸ ਨੇ ਇਸ ਆਸ਼ਕ ਨੂੰ ਕਾਬੂ ਕੀਤਾ ਹੈ | ਗੁਰਦਸਪੁਰ ਦੇ ਰਹਿਣ ਵਾਲੇ ਇਸ 28 ਸਾਲਾਂ ਆਸ਼ਕ ਦਾ ਨਾਂ ਹੈ ਕਰਨਦੀਪ ਸਿੰਘ | ਜਿਸਦੇ ਰਈਸ ਬਾਪ ਦਾ ਸ਼ੈਲਰ ਤੇ ਹੋਰ ਕਈ ਵਪਾਰ ਨੇ | ਕਰਨਦੀਪ ਸਿੰਘ ਦਾ ਪਠਾਨਕੋਟ ਦੀ ਰਹਿਣ ਵਾਲੀ ਇੱਕ ਕੁੜੀ ਨਾਲ ਪ੍ਰੇਮ ਸਬੰਧ ਸੀ | ਇੱਕ ਦਿਨ ਉਸ ਕੁੜੀ ਦੇ ਮਾਪੇ ਕੁੜੀ ਦਾ ਰਿਸ਼ਤਾ ਅੰਮ੍ਰਿਤਸਰ ਦੇ ਰਹਿਣ ਵਾਲੇ ਸ਼ਿਵਮ ਨਾਂ ਦੇ ਇੱਕ ਨੌਜਵਾਨ ਨਾਲ ਕਰ ਦਿੰਦੇ ਨੇ | ਕਰਨਦੀਪ ਮੰਗਣੀ ਬਾਰੇ ਜਾਣ ਸੜ੍ਹ ਬਲ਼ ਕੇ ਕੋਲਾ ਹੋ ਜਾਂਦਾ ਹੈ | ਇਹ ਉਸ ਕੁੜੀ ਨੂੰ ਬਾਰ ਬਾਰ ਮੰਗਣੀ ਤੋੜਨ ਨੂੰ ਆਖਦਾ ਹੈ, ਪਰ ਮੰਗਣੀ ਨਹੀਂ ਟੁੱਟਦੀ | ਮੰਗਣੀ ਨਾ ਟੁੱਟਦੀ ਦੇਖ ਇਹ ਸ੍ਰੀਨਗਰ ‘ਚ ਆਪਣੇ ਇੱਕ ਖ਼ਾਸ ਦੋਸਤ ਨਾਲ ਸੰਪਰਕ ਕਰ ਇੱਕ ਖਤਰਨਾਕ ਵਿਓਂਤ ਬਣਾਉਂਦਾ ਹੈ |
