ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਚ ਤੁਸੀਂ ਮਹਿਲਾ ਤੇ ਉਸਦੇ ਪਤੀ ਨੂੰ ਦੇਖ ਰਹੇ ਹੋ,,ਦਰਅਸਲ ਇਸ ਪਰਿਵਾਰ ਦੀ ਬੱਚੀ ਮਾਲ ਦੇ ਵਿੱਚੋਂ ਗਾਇਬ ਹੋ ਜਾਂਦੀ ਹੈ ਜਦੋਂ ਬੱਚੀ ਨੂੰ ਚੀਜ਼ ਦੇਣ ਦੇ ਬਹਾਨੇ ਲੈ ਜਾਂਦੇ ਨੇ ਤਾਂ ਮੁੜ ਕੇ ਰਫੂ ਚੱਕਰ ਹੋ ਗਿਆ,,, ਤਾਂ ਇਸ ਪਰਿਵਾਰ ਨੇ ਗੁੱਸੇ ਚ ਆ ਕੇ ਥਾਣੇ ਦੇ ਬਾਹਰ ਧਰਨਾ ਲਗਾ ਦਿੱਤਾ। ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਮਜੀਠਾ ਰੋਡ ਦੀਆਂ ਜਿੱਥੇ ਇੱਕ ਪੀੜਿਤ ਪਰਿਵਾਰ ਵੱਲੋਂ ਥਾਣੇ ਦੇ ਬਾਹਰ ਜਾਮ ਲਗਾ ਕੇ ਧਰਨਾ ਪ੍ਰਦਰਸ਼ਨ ਕੀਤਾ,,,,,,
ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਕਿਸੇ ਕੋਲੋਂ ਇੱਕ ਬੱਚੀ ਗੋਦ ਲਈ ਹੋਈ ਸੀ ਉਸ ਬੱਚੀ ਨੂੰ ਗੋਦ ਲਿਆ ਅੱਜ ਦੋ ਸਾਲ ਹੋ ਚੱਲੇ ਹਨ ਉਹਨਾਂ ਕਿਹਾ ਕਿ ਬੱਚੇ ਦੇ ਪਰਿਵਾਰਿਕ ਮੈਂਬਰਾਂ ਨੇ ਸਾਨੂੰ ਗੁਮਰਾਹ ਕਰਕੇ ਬੱਚੀ ਨੂੰ ਮਿਲਾਉਣ ਦੇ ਲਈ ਕਿਹਾ ਜਦੋਂ ਅਸੀਂ ਬੱਚੇ ਨੂੰ ਮਿਲਾਉਣ ਦੇ ਲਈ ਲੈ ਕੇ ਆਏ ਤੇ ਉਹਨਾਂ ਨੇ ਬੱਚੇ ਨੂੰ ਚੀਜ਼ ਦਵਾਉਣ ਦੇ ਬਹਾਨੇ ਆਪਣੇ ਨਾਲ ਲੈ ਕੇ ਤੇ ਉਸ ਤੋਂ ਬਾਅਦ ਵਾਪਸ ਨਹੀਂ ਆਏ ਓਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸ਼ਿਕਾਇਤ ‘ਤੇ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ,,,,,,,
ਉੱਥੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇੱਕ ਬੱਚੀ ਨੂੰ ਲੈ ਕੇ ਇਹ ਮਾਮਲਾ ਆਪਾਂ ਕਿਹਾ ਸੀ ਅਸੀਂ ਦੂਸਰੀ ਧਿਰ ਨੂੰ ਵੀ ਕੱਲ ਬੁਲਾਇਆ ਹੈ ਉਸ ਤੋਂ ਬਾਅਦ ਜੋ ਬਣਦੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ,,,,,,ਖੈਰੋਂ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਦੇ ਹੋਏ ਦੋਨੇ ਧੀਰਾਂ ਨੂੰ ਬਿਠਾਕੇ ਕੀ ਅਸਲ ਸੱਚ ਸਾਹਮਣੇ ਲਿਆਉਣਗੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
