ਇਹ ਤਸਵੀਰਾਂ ਜਲੰਧਰ ਦੇ ਉਸੇ ਸਕੂਲ ਦੀਆਂ ਨੇ…ਜਿੱਥੇ ਸਵੇਰੇ ਸਵੇਰੇ ਸਿੱਖ ਭਾਈਚਾਰੇ ਦੇ ਬੱਚਿਆਂ ਦੇ ਕੜਾ ਉਤਰਵਾ ਲਏ ਗਏ ਤੇ ਇਹ ਉਨ੍ਹਾਂ ਬੱਚਿਆਂ ਦੇ ਮਾਪੇ ਨੇ ਜੋ ਰੋਸ ਲੈਕੇ ਤੇ ਦਿਲ ‘ਚ ਕਾਨੂੰਨ ਕਾਰਵਾਈ ਦੀ ਇੱਛਾ ਨਾਲ ਪ੍ਰਿੰਸੀਪਲ ਦੇ ਕਮਰੇ ‘ਚ ਬੈਠੇ ਨੇ। ਅਸਲ ‘ਚ ਇੰਨ੍ਹਾਂ ਬੱਚਿਆਂ ਦੇ ਮਾਪਿਆਂ ‘ਚ ਰੋਸ ਐ ਜੇਕਰ ਪੰਜਾਬ ‘ਚ ਹੀ ਸਿੱਖ ਭਾਈਚਾਰੇ ਦੀਆਂ ਭਾਵਾਨਾਵਾਂ ਨਾਲ ਖਿਲਵਾੜ ਹੋ ਸਕਦੇ ਤਾਂ ਫੇਰ ਬਾਕੀ ਮੁਲਕ ‘ਚ ਕੀ ਹਾਲ ਹੋ ਸਕਦਾ ਐ। ਸਿੱਖ ਤਾਲਮੇਲ ਕਮੇਟੀ ਦੇ ਆਗੂ ਹਰਪਾਲ ਸਿੰਘ ਚੱਡਾ ਮੁਤਾਬਿਕ ਜਿਵੇਂ ਹੀ ਇਕ ਅਧਿਆਪਕ ਵੱਲੋਂ ਇਹ ਕੜੇ ਉਤਰਵਾਏ ਜਾ ਰਹੇ ਸਨ ਤਾਂ ਉਨ੍ਹਾਂ ਦੇ ਫੋਨ ਉੱਤੇ ਘੰਟੀਆਂ ਖੜਕਣੀਆਂ ਸ਼ੁਰੂ ਹੋ ਗਈਆਂ ਤੇ ਮੈਡਮ ਨੇ ਬੜੀ ਦਲੇਰੀ ਨਾਲ ਉਨ੍ਹਾਂ ਨੂੰ ਕੜੇ ਉਤਾਰਕੇ ਰੱਖਣ ਬਾਰੇ ਕਿਹਾ।