ਸੀਸੀਟੀਵੀ ਕੈਮਰੇ ‘ਚ ਰਿਕਾਰਡ ਇਹ ਤਸਵੀਰਾਂ ਨਾਭਾ ਦੀਆਂ ਨੇ ਜਿੱਥੇ ਕੁੱਝ ਲੋਕ ਕੂੜੇ ਦੇ ਡੰਪ ‘ਤੇ ਨਹੀਂ ਬਲਕਿ ਗਲੀ ‘ਚ ਇੱਕ ਘਰ ਦੇ ਮੂਹਰੇ ਹੀ ਕੂੜੇ ਦਾ ਢੇਰ ਲਗਾ ਰਹੇ ਨੇ | ਅਸਲ ‘ਚ ਇਹ ਘਰ ਸ਼ਹਿਰ ਦੇ ਮਸ਼ਹੂਰ ਆਰਟੀਆਈ ਐਕਟੀਵਿਸਟ ਅਤੇ ਐਲਆਈਸੀ ਏਜੰਟ ਰਾਜੇਸ਼ ਕੁਮਾਰ ਸ਼ਰਮਾ ਦਾ ਹੈ | ਜਿਸਨੂੰ ਨਗਰ ਕੌਂਸਲ ਨਾਭਾ ਦੇ ਕਥਿਤ ਘਪਲਿਆਂ ਨੂੰ ਆਰਟੀਆਈਈਆਂ ਜ਼ਰੀਏ ਉਜਾਗਰ ਕਰਨਾ ਉਸ ਵੇਲੇ ਮਹਿੰਗਾ ਪਾ ਗਿਆ ਜਦੋਂ ਨਗਰ ਕੌਂਸਲ ਦੇ ਸਫਾਈ ਕਰਮਚਾਰੀ ਉਸਦੇ ਘਰ ਨੂੰ ਕੂੜੇ ਦਾ ਡੰਪ ਬਣਾ ਗਏ | ਹੋਰ ਤਾਂ ਹੋਰ ਜਦੋਂ ਉਸਨੇ ਇਸਦੀ ਸ਼ਿਕਾਇਤ ਕੀਤੀ ਤਾਂ ਰਾਜੇਸ਼ ਦੇ ਮੁਤਾਬਿਕ ਨਗਰ ਕੌਂਸਲ ਵਾਲਿਆਂ ਨੇ ਉਸਨੂੰ ਦਫਤਰ ਬੁਲਾ ਕੇ ਕੁੱਟ ਮਾਰ ਦੀ ਕੋਸ਼ਿਸ਼ ਕੀਤੀ | ਕਹਾਣੀ ਇਥੇ ਹੀ ਬਸ ਨਹੀਂ ਹੁੰਦੀ ਬਲਕਿ ਨਗਰ ਕੌਂਸਲ ਨਾਭਾ ਦੇ ਸੈਨਟਰੀ ਸੁਪਰਵਾਈਜ਼ਰ ਨਾਲ ਕੁੱਟਮਾਰ ਦੇ ਦੋਸ਼ ‘ਚ ਉਲਟਾ ਰਾਜੇਸ਼ ਕੁਮਾਰ ਖਿਲਾਫ ਹੀ ਪਰਚਾ ਦਰਜ਼ ਹੋ ਗਿਆ |