ਪਿੰਡ ਕੋਟਭਾਈ ਦੀ ਅਨਾਜ਼ ਮੰਡੀ ਵਿੱਚ ਜਿੱਥੇ ਝੋਨੇ ਦੀ ਖ਼ਰੀਦ ਤਾਂ ਸਹੀ ਢੰਗ ਚਲ ਰਹੀ ਹੈ ਅਤੇ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆ ਰਹੀ ਉੱਥੇ ਹੀ ਮੰਡੀ ਵਿੱਚ ਲਾਲ ਪਰੀ ਦਾ ਠੇਕਾ ਵੀ ਸ਼ਰੇਆਮ ਚਲ ਰਿਹਾ। ਦੱਸ ਦੇਈਏ ਮੰਡੀ ਬੋਰਡ ਵੱਲੋਂ ਕਿਸਾਨਾਂ ਅਤੇ ਆੜਤੀਆ ਨੂੰ ਸਹੂਲਤ ਦੇਣ ਲਈ ਮੰਡੀ ਵਿੱਚ ਕਮਰੇ ਬਣਾ ਕੇ ਦਿੱਤੇ ਹਨ ਤਾਂ ਕਿ ਉਹ ਇਨ੍ਹਾਂ ਕਮਰਿਆਂ ਵਿੱਚ ਆਪਣਾ ਜਰੂਰੀ ਸਮਾਨ ਆਦਿ ਰੱਖ ਸਕਣ ਪਰ ਇਸਦਾ ਫਾਇਦਾ ਨਾ ਤਾਂ ਕਿਸਾਨਾਂ ਨੂੰ ਹੋ ਰਿਹਾ ਅਤੇ ਨਾ ਹੀ ਆੜ੍ਹਤੀਆਂ ਨੂੰ ਇਸਦਾ ਆਨੰਦ ਸ਼ਰਾਬ ਠੇਕੇਦਾਰ ਲੈ ਰਹੇ ਹਨ ਜਦ ਇਸ ਬਾਰੇ ਸ਼ਰਾਬ ਦੇ ਠੇਕੇ ਤੇ ਬੈਠੈ ਕਰਿੰਦਿਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਸਾਨੂੰ ਇਸ ਬਾਰੇ ਪਤਾ ਨਹੀਂ ਪਰ ਕਾਫ਼ੀ ਸਮੇਂ ਤੋ ਸ਼ਰਾਬ ਦਾ ਠੇਕਾ ਏਥੇ ਚਲਾ ਰਹੇ ਹਾਂ।
ਉੱਧਰ ਜਦ ਇਸ ਬਾਬਤ ਸਕੱਤਰ ਬਲਕਾਰ ਸਿੰਘ ਮਾਰਕੀਟ ਕਮੇਟੀ ਗਿੱਦੜ ਬਾਹਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਅਸੀ ਮੰਡੀ ਵਿੱਚ ਸ਼ਰਾਬ ਠੇਕੇਦਾਰਾਂ ਨੂੰ ਕਮਰੇ ਨਹੀਂ ਦਿੱਤੇ , ਕਮਰੇ ਕਿਸਾਨਾਂ ਲਈ ਹਨ ਅਤੇ ਜੇਕਰ ਅਜਿਹਾ ਹੋ ਰਿਹਾ ਤਾਂ ਇਸ ਬਾਰੇ ਉਹ ਪੜਤਾਲ ਕਰਵਾ ਕੇ ਬਣਦੀ ਕਾਰਵਾਈ ਕਰਵਾਉਣਗੇ।
ਦੇਖਿਆ ਜਾਵੇ ਤਾਂ ਇੱਕ ਪਾਸੇ ਕਿਸਾਨ ਪਹਿਲਾਂ ਹੀ ਮੰਡੀਆਂ ਚ ਆਪਣੀ ਫਸਲ ਲਜਾ ਕੇ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਉਹਨਾਂ ਦੀ ਫਸਲ ਦੀ ਸਮੇਂ ਸਿਰ ਖਰੀਦ ਨਹੀਂ ਹੋ ਰਹੀ ਦੂਜੇ ਪਾਸੇ ਉਹਨਾਂ ਦੀ ਫਸਲ ਜਿੱਥੇ ਮੰਡੀਆਂ ਚ ਰੁਲ ਰਹੀ ਹੈ ਪਰ ਸ਼ਰਾਬ ਦੇ ਠੇਕਿਆਂ ਨੂੰ ਜਗਹਾ ਦਿੱਤੀ ਹੋਈ ਹੈ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….
