ਫਿਰੋਜ਼ਪੁਰ ਪੁਲਿਸ ਵੱਲੋਂ ਨਵੇਂ ਸਾਲ ਦੀ ਆਮਦ ਤੇ ਹੀ ਵੱਡੀ ਨਸ਼ੇ ਦੀ ਖੇਪ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਦੋ ਨਸ਼ਾ ਤਸਕਰਾਂ ਨੂੰ ਗਿਰਫਤਾਰ ਕੀਤਾ ਹੈ, ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸ਼ਰਾ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਤਰਨ ਤਾਰਨ ਅਤੇ ਜੀਰਾ ਦੇ ਰਹਿਣ ਵਾਲੇ ਦੋ ਨਸ਼ਾ ਤਸਕਰਾਂ ਨੂੰ ਪੁਲਿਸ ਵੱਲੋਂ 20 ਕਰੋੜ ਰੁਪਏ ਕਰੀਬ ਮੁੱਲ ਦੀ ਤਿੰਨ ਕਿਲੋ 262 ਗ੍ਰਾਮ ਹੈਰੋਇਨ ਸਣੇ ਗਿਰਫਤਾਰ ਕੀਤਾ ਹੈ ਉਹਨਾਂ ਨੇ ਦੱਸਿਆ ਕਿ ਪੁਲਿਸ ਨੂੰ ਖੁਫੀਆ ਜਾਣਕਾਰੀ ਸੀ ਕਿ ਕੁਝ ਨਸ਼ਾ ਤਸਕਰ ਹੈਰੋਇਨ ਦੀ ਤਸਕਰੀ ਕਰ ਰਹੇ ਨੇ ਜਿਸ ਤੇ ਕੰਮ ਕਰਦੇ ਹੋਏ ਨਾਕਾਬੰਦੀ ਕੀਤੀ ਗਈ ਅਤੇ ਥਾਨਾ ਕੂਲਗੜੀ ਦੀ ਪੁਲਿਸ ਨੂੰ ਉਸ ਸਮੇਂ ਸਫਲਤਾ ਹਾਸਿਲ ਕੀਤੀ ਜਦ ਤਰਨ ਤਾਰਨ ਦੇ ਰਹਿਣ ਵਾਲੇ ਅਜੈ ਪਾਲ ਸਿੰਘ ਅਤੇ ਕਸਬਾ ਜ਼ੀਰਾ ਦੇ ਰਹਿਣ ਵਾਲੇ ਗੁਰਜਿੰਦਰ ਸਿੰਘ ਫਿਰੋਜ਼ਪੁਰ ਵਿੱਚ ਨਸ਼ੇ ਦੀ ਖੇਪ ਦੀ ਡਿਲੀਵਰੀ ਲੈਣ ਆਏ ਸੀ।
ਉਹਨਾਂ ਨੇ ਦੱਸਿਆ ਕਿ ਪੁਲਿਸ ਨੂੰ ਖੁਫੀਆ ਜਾਣਕਾਰੀ ਸੀ ਕਿ ਕੁਝ ਨਸ਼ਾ ਤਸਕਰ ਨਸ਼ੇ ਦੀ ਖੇਪ ਲੈਣ ਆ ਰਹੇ ਨੇ ਜਿਸ ਤੇ ਨਾਕਾਬੰਦੀ ਕੀਤੀ ਗਈ ਸੀ ਅਤੇ ਇਹਨਾਂ ਦੋ ਤਸਕਰਾਂ ਨੂੰ ਤਿੰਨ ਕਿਲੋ 262 ਗ੍ਰਾਮ ਹੈਰੋਇਨ ਕਾਰ ਸਮੇਤ ਗ੍ਰਿਫਤਾਰ ਕੀਤਾ ਹੈ ਫੜੇ ਗਏ ਦੋਨਾਂ ਨਸ਼ਾ ਤਸਕਰਾਂ ਦੀ ਉਮਰ 21 ਸਾਲ ਅਤੇ 23 ਸਾਲ ਹੈ, ਪੁਲਿਸ ਵੱਲੋਂ ਆਰੋਪੀਆਂ ਦੇ ਖਿਲਾਫ ਐਨਡੀਪੀਸੀ ਐਕਟ ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ ਅਤੇ ਬੈਕਵਰਡ ਅਤੇ ਫਾਰਵਰਡ ਲਿੰਕ ਖਿਲਾਗਣ ਵਿੱਚ ਜੁਟੀ ਹੈ ਕਿ ਆਖਿਰਕਾਰ ਸਰਹੱਦ ਪਾਰ ਤੋਂ ਕਿਸ ਤਰ੍ਹਾਂ ਇਹ ਨਸ਼ਾ ਭਾਰਤ ਵਿੱਚ ਮੰਗਵਾਇਆ ਗਿਆ ਸੀ ਅਤੇ ਕਿਹੜੇ ਤਸਕਰਾਂ ਨੇ ਅੱਗੇ ਇਹਨਾਂ ਨੂੰ ਇਸ ਨਸ਼ੇ ਦੀ ਖੇਪ ਦੀ ਡਿਲੀਵਰੀ ਦਿੱਤੀ ਸੀ ਅਤੇ ਅੱਗੇ ਇਹਨਾਂ ਵੱਲੋਂ ਇਹ ਨਸ਼ਾ ਕਿੱਥੇ ਜਾਣਾ ਸੀ ਇਸ ਸਾਰੇ ਕੇਸ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਅਤੇ ਜਲਦ ਹੀ ਇਸ ਮਾਮਲੇ ਵਿੱਚ ਹੋਰ ਆਰੋਪੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਦੇਖਿਆ ਜਾਵੇ ਤਾਂ ਨਸ਼ਾ ਤਸਕਰਾਂ ਦੇ ਵੱਲੋਂ ਲਗਾਤਾਰ ਮਸ਼ਕ ਵੇਚ ਜਾ ਰਹੇ ਨੇ ਜਿਸ ਤੋਂ ਬਾਅਦ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..