ਹਰਪ੍ਰੀਤ ਸਿੰਘ ਕੈਪਟਨ ਨੇ ਦੱਸਿਆ ਕਿ ਉਹ ਪਿਛਲੇ 10 ਸਾਲ ਤੋਂ ਮਾੜੀ ਸੰਗਤ ਕਰਕੇ ਨਸ਼ੇ ਦੇ ਇਸ ਕੋਹੜ ਵਿੱਚ ਫਸ ਗਿਆ ਸੀ ਜਿਸ ਕਾਰਨ ਉਸ ਇਸ ਦਲਦਲ ਵਿਚੋਂ ਜਲਦੀ ਬਾਹਰ ਨਾ ਆ ਸਕਿਆ ਅਤੇ ਘਰ ਦੇ ਵੀ ਉਸ ਤੋਂ ਪ੍ਰੇਸ਼ਾਨ ਰਹਿਣ ਲੱਗ ਪਏ ਅਤੇ ਸਭ ਉਸਨੂੰ ਨਫਰਤ ਦੀ ਨਜ਼ਰ ਨਾਲ ਵੇਖਣ ਲੱਗ ਪਏ,ਇਥੋਂ ਤੱਕ ਨਸ਼ੇ ਦੇ ਕਾਰਨ ਉਸਨੇ ਬਹੁਤ ਸਾਰੇ ਪੈਸਿਆਂ ਦੀ ਬਰਬਾਦੀ ਵੀ ਕੀਤੀ,ਫਿਰ ਉਸਦੇ ਘਰ ਦਿਆਂ ਨੂੰ ਜੀਵਨ ਜਾਗ੍ਰਿਤੀ ਨਸ਼ਾ ਛੁਡਾਉ ਕੇਂਦਰ ਬਾਰੇ ਦੱਸਿਆ ਗਿਆ ਜਿਥੇ ਮੈਨੂੰ ਦਾਖਲ ਕਰਵਾਇਆ ਗਿਆ ਅਤੇ ਲੰਬੇ ਸਮੇਂ ਤੱਕ ਮੇਰਾ ਇਲਾਜ ਚਲਿਆ,ਉਥੇ ਹੀ ਨੌਜਵਾਨ ਨੇ ਦਸਿਆ ਕਿ ਅੱਜ ਜੇਕਰ ਉਹ ਇਸ ਨਸ਼ੇ ਦੀ ਦਲਦਲ ਵਿਚੋਂ ਬਾਹਰ ਨਿਕਲਿਆ ਹੈ ਤਾਂ ਉਸਦਾ ਸਿਹਰਾ ਜੀਵਣ ਜਾਗ੍ਰਿਤੀ ਨਸ਼ਾ ਛੁਡਾਉ ਕੇਦਰ ਦੇ ਮਾਲਿਕ ਗੁਰਜੀਤ ਸਿੰਘ ਸੰਧੂ ਦਿੰਦੇ ਹਨ,ਕਿਉ ਕਿ ਅੱਜ ਉਨ੍ਹਾਂ ਦੀ ਬਦੌਲਤ ਹੀ ਅੱਜ ਉਹ ਇੱਕ ਵਾਰ ਫਿਰ ਤੋਂ ਸਮਾਜ ਵਿੱਚ ਵਿਚਰਨ ਯੋਗ ਹੋਇਆ ਹੈ,ਉਥੇ ਹੀ ਉਹਨੇ ਕਿਹਾ ਕਿ ਨਸ਼ਾ ਛੱਡਣ ਵਾਸਤੇ ਅੰਦਰੋਂ ਮਜਬੂਤ ਹੋਣਾ ਪੈਣਾ ਹੈ ਅਗਰ ਹਿੰਮਤ ਕੀਤੀ ਜਾਵੇ ਤਾਂ ਨਸ਼ੇ ਦੀ ਦਲਦਲ ਵਿਚੋਂ ਨਿਕਲਿਆ ਜਾ ਸਕਦਾ ਹੈ।