ਬੇਦਖਲ ਪੁੱਤਰ ਨੇ ਮਹਿਲਾ ਨਾਲ ਮਿਲ ਘਰ ਦੇ ਬਾਹਰ ਮਾਰੀਆਂ ਇੱਟਾਂ
ਸਾਰੀ ਘਟਨਾ ਸੀਸੀ ਟੀਵੀ ਵਿੱਚ ਹੋਈ ਕੈਦ
ਘਰ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼
ਲੁਧਿਆਣਾ ਦੇ ਇੰਦਰਾ ਨਗਰ ਇਲਾਕੇ ਚ ਇੱਕ ਘਰ ਤੇ ਬੇਦਖਲ ਪੁੱਤਰ ਨੇ ਆਪਣੀ ਪਤਨੀ ਨਾਲ ਮਿਲ ਕੇ ਇੱਟਾਂ ਚਲਾਈਆਂ ਨੇ ਅਤੇ ਘਰ ਦਾ ਦਰਵਾਜ਼ਾ ਤੱਕ ਤੋੜ ਦਿੱਤਾ ਪਰਿਵਾਰ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਨੂੰ ਮਾੜੇ ਕੰਮਾਂ ਦੇ ਚਲਦਿਆਂ ਬੇਦਖਲ ਕਰ ਚੁੱਕੇ ਨੇ ਅਤੇ ਉਸ ਵੱਲੋਂ ਰਿਲੇਸ਼ਨ ਚ ਰਹਿ ਰਹੀ ਲੜਕੀ ਨੂੰ ਘਰ ਰੱਖਣ ਦੀ ਗੱਲ ਕਹੀ ਜਾ ਰਹੀ ਹੈ ਜੋ ਉਹਨਾਂ ਨੂੰ ਬਰਦਾਸ਼ਤ ਨਹੀਂ ਹੈ ਉਹਨਾਂ ਕਿਹਾ ਕਿ ਜਦੋਂ ਇਸ ਗੱਲ ਦਾ ਉਹਨਾਂ ਨੇ ਵਿਰੋਧ ਕੀਤਾ ਤਾਂ ਬੇਦਖਲ ਪੁੱਤਰ ਨੇ ਘਰ ਦੇ ਬਾਹਰ ਇੱਟਾਂ ਪੱਥਰ ਚਲਾਉਣੇ ਸ਼ੁਰੂ ਕਰ ਦਿੱਤੇ ਅਤੇ ਗਾਲੀ ਗਲੋਚ ਵੀ ਕੀਤੀ। ਉਧਰ ਪੀੜਿਤ ਪਰਿਵਾਰ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਬੇਦਖਲ ਪੁੱਤਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post