ਵੀਡੀਓ ਵਿਚ ਨਿੱਕੇ ਨਿੱਕੇ ਬੱਚੇ ਖਾਲੀ ਥਾਲੀਆਂ ਤੇ ਪਲੇਟਾਂ ਖੜਕਾਉਂਦੇ ਨਜ਼ਰ ਆ ਰਹੇ ਨੇ | ਸਿਰਫ ਇਹ ਹੀ ਨਹੀਂ ਇਹਨਾਂ ਦੇ ਨਾਲ ਇਹਨਾਂ ਦੇ ਮਾਪੇ ਵੀ ਅਜਿਹਾ ਹੀ ਕਰ ਰਹੇ ਨੇ | ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਭਾਂਡੇ ਖਾਲੀ ਨੇ ਤੇ ਇਹਨਾਂ ਕੋਲ ਖਾਣ ਨੂੰ ਕੁੱਝ ਨਹੀਂ ਜਿਸ ਕਰਕੇ ਇਹ ਖੜਕਾ ਕੇ ਆਪਣਾ ਰੋਸ ਜ਼ਾਹਿਰ ਕਰਨ ਨੂੰ ਮਜ਼ਬੂਰ ਰਹੇ ਨੇ |
ਇਹ ਤਸਵੀਰ ਹੈ ਲਹਿਰਗਾਗਾ ਦੇ ਇੱਕ ਸਰਕਾਰੀ ਇੰਜੀਨੀਅਰਿੰਗ ਕਾਲਜ ਦੀ | ਜਿੱਥੇ ਦੇ ਸਟਾਫ ਨੇ ਆਪਣੇ ਬੱਚਿਆਂ ਦੇ ਨਾਲ ਸਰਕਾਰ ਦੇ ਖਿਲਾਫ ਰੋਸ ਜ਼ਾਹਿਰ ਕੀਤਾ |