ਆਪਣੀ ਫਾਸਟ ਫੂਡ ਦੀ ਦੁਕਾਨ ਤੇ ਕੰਮ ਕਰਦਾ ਇਹ ਨੌਜਵਾਨ ਫਰੀਦਕੋਟ ਦਾ ਰਹਿਣ ਵਾਲਾ ਗੁਰਸੇਵਕ ਸਿੰਘ ਐ , ਜਿਸ ਨੇ ਮਰਹੂਮ ਅਦਾਕਾਰ ਦੀਪ ਸਿੱਧੂ ਨਾਲ ਮਿਲ ਕੇ ਉਨ੍ਹਾਂ ਵੱਲੋਂ ਵਾਰਿਸ ਪੰਜਾਬ ਦੇ ਜਥੇਬੰਦੀ ਖੜੀ ਕਰਨ ਚ ਸ਼ਮੂਲੀਅਤ ਕੀਤੀ ਸੀ ਜਿਸ ਦੌਰਾਨ ਗੁਰਸੇਵਕ ਤੇ ਕਈ ਵੱਖ ਵੱਖ ਮਾਮਲੇ ਵੀ ਦਰਜ ਹੋਏ, ਜਿਸ ਕਰਕੇ ਉਸ ਨੂੰ ਜ਼ੇਲ੍ਹ ਵੀ ਜਾਣਾ ਪਿਆ , ਪਰ ਹੁਣ ਇਹ ਨੋਜਵਾਨ ਜ਼ਮਾਨਤ ਤੇ ਆਇਆ ਐ, ਦੱਸਿਆ ਜਾ ਰਿਹਾ ਹੈ ਕਿ ਕਿਸੇ ਗਤੀਵਿਧੀ ਚ ਸ਼ਮੂਲੀਅਤ ਨਾ ਹੋਣ ਕਾਰਨ ਐਸ ਡੀ ਐਮ ਦੀ ਅਦਾਲਤ ਨੇ ਇਸ ਨੂੰ ਰਿਹਾਈ ਦੇ ਦਿੱਤੀ ਐ , ਰਿਹਾਈ ਤੋਂ ਬਾਅਦ ਨੌਜਵਾਨ ਨੇ ਦੱਸਿਆ ਕਿ ਆਪਸੀ ਮਤਭੇਦ ਦੇ ਚਲਦੇ ਜਥੇਬੰਦੀ ਵਾਰਿਸ ਪੰਜਾਬ ਤੋਂ ਪਹਿਲਾਂ ਹੀ ਕਿਨਾਰਾ ਕਰ ਚੁੱਕਿਆ ਸੀ ਇਸ ਦੇ ਨਾਲ ਹੀ ਜਥੇਬੰਦੀ ਅਤੇ ਅੰਮ੍ਰਿਤਪਾਲ ਬਾਰੇ ਵੱਡੇ ਖੁਲਾਸੇ ਕੀਤੇ ਨੇ ਆਓ ਹੁਣ ਤੁਹਾਨੂੰ ਸੁਣਾਉਦੇਂ ਉਸ ਅੰਮ੍ਰਿਤਪਾਲ ਬਾਰੇ ਕੀ ਕਿਹਾ,,,,,,,,,
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਿਦਾਇਤ ਮੁਤਾਬਿਕ ਅਗਰ ਕਿਸੇ ਵਿਅਕਤੀ ਦੀ ਜ਼ਿਆਦਾ ਭੂਮਿਕਾ ਨਹੀ ਤਾਂ ਪੁਲਿਸ ਨੂੰ ਉਸ ਨੂੰ ਰਿਲੀਜ਼ ਕਰਨ ਦੀ ਹਿਦਾਇਤ ਕੀਤੀ ਗਈ ਸੀ ਜਿਸ ਦੇ ਚੱਲਦਿਆ ਦੋ ਦਿਨ ਪਹਿਲਾਂ ਵੀ ਅਮ੍ਰਿਤਪਾਲ ਦੇ ਦੋ ਸਾਥੀਆਂ ਨੂੰ ਫਰੀਦਕੋਟ ਦੀ ਜ਼ੇਲ੍ਹ ਚੌ ਰਿਹਾਅ ਕੀਤਾ ਗਿਆ ਸੀ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..