Htv Punjabi
Uncategorized

ਪਤਨੀ ਦੇ ਨਜ਼ਾਇਜ਼ ਸੰਬੰਧਾਂ ਤੋਂ ਦੁਖੀ ਪਤੀ ਵੱਲੋ ਖੁਸਕੁਸ਼ੀ ਦੀ ਕੋਸ਼ਿਸ਼

ਸ੍ਰੀ ਮੁਕਤਸਰ ਸਾਹਿਬ ਦੀ ਜੋਧੂ ਕਾਲੋਨੀ ਵਾਸੀ ਇੱਕ ਵਿਅਕਤੀ ਜੋਂ ਕਿ ਇੱਕ ਐਂਬੂਲੈਂਸ ਡਰਾਇਵਰ ਵਜੋਂ ਕੰਮ ਕਰਦਾ ਸੀ ਨੇ ਬੱਚਿਆਂ ਸਮੇਤ ਜਹਿਰੀਲੀ ਵਸਤੂ ਨਿਗਲ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਜੋਧੂ ਕਾਲੋਨੀ ਵਾਸੀ ਨਵੀਨ ਕੁਮਾਰ ਉਰਫ਼ ਭੋਲਾ (40), ਉਸਦੀ
ਬੇਟੀ ਤਾਨੀਆ (7) ਅਤੇ ਬੇਟਾ ਕਬੀਰ (5) ਨੰੂ ਅੱਜ ਗੰਭੀਰ ਹਾਲਤ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਨਿੱਜੀ ਹਸਪਤਾਲ ਵਿਚ ਲਿਆਂਦਾ ਗਿਆ, ਡਾਕਟਰ ਅਨੁਸਾਰ ਇਹਨਾਂ ਤਿੰਨਾਂ ਨੇ ਹੀ ਕੋਈ ਜਹਿਰੀਲੀ ਵਸਤੂ ਨਿਗਲੀ ਹੋਈ ਸੀ। ਗੰਭੀਰ ਹਾਲਤ ਨੰੂ ਦੇਖਦਿਆ ਤਿੰਨਾਂ ਨੰੂ
ਸ੍ਰੀ ਮੁਕਤਸਰ ਸਾਹਿਬ ਤੋਂ ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਤਾਨੀਆ ਦੀ ਮੌਤ ਹੋ ਗਈ, ਜਦਕਿ ਭੋਲਾ ਅਤੇ ਉਸਦਾ ਬੇਟਾ ਕਬੀਰ ਗੰਭੀਰ ਹਾਲਤ ਵਿਚ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਚ ਇਲਾਜ ਅਧੀਨ ਹਨ। ਉਧਰ ਪੁਲਿਸ ਨੇ ਭੋਲਾ ਦੇ ਭਰਾ ਮੁਨੀਸ਼ ਦੇ ਬਿਆਨਾਂ ਤੇ ਅਮਨ ਕੁਮਾਰ, ਉਸਦੀ ਮਾਤਾ ਸੀਤਾ ਰਾਣੀ ਅਤੇ ਭੋਲਾ ਦੀ ਪਤਨੀ ਪ੍ਰਿਯੰਕਾ ਤੇ ਆਈ ਪੀ ਸੀ ਦੀ ਧਾਰਾ 306, 511, 506 ਤਹਿਤ ਮਾਮਲਾ ਦਰਜ ਕਰ ਲਿਆ ਹੈ।
ਬਿਆਨਾਂ ਵਿਚ ਮੁਨੀਸ਼ ਨੇ ਕਿਹਾ ਕਿ ਕਥਿਤ ਤੌਰ ਤੇ ਭੋਲਾ ਦੀ ਪਤਨੀ ਦੇ ਨਜਾਇਜ ਸਬੰਧ ਅਮਨ
ਨਾਲ ਸਨ ਅਤੇ ਇਸ ਵਿਚ ਅਮਨ ਦੇ ਮਾਤਾ ਪਿਤਾ ਭਾਗੀਦਾਰ ਸਨ ।

ਇਹਨਾਂ ਸਬੰਧਾਂ ਤੋਂ ਤੰਗ ਆ ਭੋਲਾ ਨੇ ਜਹਿਰੀਲੀ ਵਸਤੂ ਨਿਗਲ ਲਈ ਅਤੇ ਆਪਣੇ ਪਿਤਾ ਨੂੰ ਵੇਖ ਬੇਟੀ ਤਾਨੀਆ ਅਤੇ ਬੇਟੇ
ਕਬੀਰ ਨੇ ਵੀ ਜਹਿਰੀਲੀ ਵਸਤੂ ਨਿਗਲ ਲਈ। ਇਥੇ ਵਰਨਣਯੋਗ ਹੈ ਕਿ ਜਹਿਰੀਲੀ ਚੀਜ ਨਿਗਲਣ ਤੋਂ ਪਹਿਲਾ ਇਸ ਵਿਅਕਤੀ ਨੇ ਆਪਣੇ ਮੋਬਾਇਲ ਤੇ ਇੱਕ ਵੀਡੀਓ ਬਣਾਈ ਜਿਸ ਵਿਚ ਉਸਨੇ ਇੱਕ ਅਮਨ ਅਤੇ ਉਸਦੀ ਮਾਤਾ ਸੀਤਾ ਰਾਣੀ ਤੇ ਦੋਸ਼ ਲਾਏ ਹਨ ਕਿ ਉਹਨਾਂ ਨੇ ਉਸਦੀ ਪਤਨੀ ਦੀ ਪਹਿਲਾ ਇਤਰਾਜਯੋਗ ਵੀਡੀਓ ਬਣਾਈ ਅਤੇ ਫਿਰ ਵੀਡੀਓ ਨੰੂ ਇੰਟਰਨੈਟ ਤੇ ਪਾਉਣ ਦੀ ਧਮਕੀ ਦੇ
ਉਸਨੰੂ ਬਲੈਕਮੇਲ ਕਰਦੇ ਸਨ ।

Related posts

ਐਪ ਡਾਊਨਲੋਡ ਕਰਨ ਲੱਗਿਆਂ ਜੇ ਕੀਤੀ ਆਹ ਬੰਦੇ ਵਰਗੀ ਗਲਤੀ ਤਾਂ ਝੱਲਣੀ ਪਏਗੀ ਕਨੂੰਨੀ ਕਾਰਵਾਈ

Htv Punjabi

ਰਾਜ ਸਭਾ ਦੀ ਕਾਰਵਾਈ ‘ਚ ਜਯਾ ਬੱਚਨ ਨੇ ਡਰੱਗ ਮਾਮਲੇ ‘ਚ ਅਜਿਹਾ ਬਿਆਨ ਦਿੱਤਾ ਕੇ ਰੌਲਾ ਪੇ ਗਿਆ!

htvteam

ਸ਼ਿਖਰ ਧਵਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

htvteam