ਸਿੱਖ ਸੰਗਤਾਂ ਦਾ ਉਸ ਵੇਲੇ ਮਨ ਹੋਇਆ ਦੁਖੀ
ਕੱਲ ਪਵਿੱਤਰ ਦਿਹਾੜੇ ਮੌਕੇ ਦਿੜ੍ਹਬਾ ਚ ਮੀਟ ਦੀ ਦੁਕਾਨ ਖੁੱਲ੍ਹੀ
ਮੀਟ ਦੀ ਕੱਟ ਕਟਾਈ ਸ਼ਰੇਆਮ ਚੱਲ ਰਹੀ ਸੀ ਵੀਡਿਉ ਆਈ ਸਾਹਮਣੇ
ਸਿੱਖ ਸੰਗਤਾਂ ਦਾ ਉਸ ਵੇਲੇ ਮਨ ਦੁਖਿਆ ਜਦੋਂ ਦਿੜ੍ਹਬਾ ਅੰਦਰ ਇੱਕ ਪਾਸੇ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਸੀ ਤੇ ਦੂਸਰੇ ਪਾਸੇ ਦਿੜ੍ਹਬਾ ਦੇ ਮੇਨ ਚੌਂਕ ਵਿਚਕਾਰ ਕੱਚੇ ਮੀਟ ਦੀਆਂ ਨਜਾਇਜ਼ ਦੁਕਾਨਾਂ ਉੱਪਰ ਮੀਟ ਦੀ ਕੱਟ ਕਟਾਈ ਸ਼ਰੇਆਮ ਚੱਲ ਰਹੀ ਸੀ ਜੀ ਹਾਂ ਅਜਿਹਾ ਦੇਖ ਕੇ ਕੁਝ ਲੋਕਾਂ ਦਾ ਮਨ ਦੁਖੀ ਹੋਇਆ ਤੇ ਭਾਵਨਾਵਾਂ ਨੂੰ ਠੇਸ ਪਹੁੰਚੀ ਜਿਸ ਤੋਂ ਬਾਅਦ ਕੁਝ ਵਿਅਕਤੀਆਂ ਨੇ ਉੱਥੇ ਆ ਕੇ ਦੁਕਾਨਾਂ ਬੰਦ ਕਰਨ ਲਈ ਕਿਹਾ ਪ੍ਰੰਤੂ ਮੀਟ ਦੀ ਕੱਟ ਕਟਾਈ ਸ਼ਰੇਆਮ ਚੱਲ ਰਹੀ ਸੀ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਕਿਵੇਂ ਨਿਰਧੜਕ ਹੋ ਕੇ ਇਹ ਲੋਕ ਕੱਚੇ ਮੀਟ ਦੀ ਕੱਟ ਵੱਡ ਕਰਕੇ ਵੇਚ ਰਹੇ ਸੀ।
ਦੁਕਾਨਾਂ ਸ਼ਰਿਆਮ ਖੁੱਲੀਆਂ ਸੀ ਜਿੱਥੇ ਸਰਕਾਰ ਨੇ ਅੱਜ ਦੇ ਦਿਨ ਲਈ ਮੀਟ ਦੀਆਂ ਦੁਕਾਨਾਂ ਬੰਦ ਦਾ ਹੁਕਮ ਦਿੱਤਾ ਸੀ ਪ੍ਰੰਤੂ ਇਹਨਾਂ ਲੋਕਾਂ ਵੱਲੋਂ ਸਰਕਾਰ ਦੇ ਹੁਕਮਾਂ ਨੂੰ ਟਿੱਚ ਸਮਝਿਆ ਗਿਆ ਉਧਰ ਪ੍ਰਸ਼ਾਸਨ ਵੱਲੋਂ ਵੀ ਸਰਕਾਰ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ ਸਰਕਾਰ ਦੇ ਹੁਕਮਾਂ ਨੂੰ ਟਿੱਚ ਸਮਝਿਆ ਗਿਆ ਤਾਂ ਹੀ ਅਜਿਹਾ ਕੁਝ ਦਿੜ੍ਹਬਾ ਦੇ ਬਜ਼ਾਰ ਅੰਦਰ ਵਾਪਰਿਆ ਬਾਕੀ ਤੁਸੀਂ ਖੁਦ ਦੇਖੋ ਕਿ ਇਹ ਸਹੀ ਹੋਇਆ ਜਾਂ ਗਲਤ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
