ਪੁਲਿਸ ਗ੍ਰਿਫਤ ‘ਚ ਨਜ਼ਰ ਆ ਰਿਹਾ ਇਹ ਉਹੀ ਸੰਗਰੂਰ ਦੇ ਸ਼ਹਿਰ ਖਨੌਰੀ ਦਾ ਰਹਿਣ ਵਾਲਾ 25 ਸਾਲਾਂ ਨੌਜਵਾਨ ਨਵੀਨ ਕੁਮਾਰ ਐ ਜੋ ਆਪਣੇ ਪਰਿਵਾਰ ਖਾਸ ਕਰਕੇ ਆਪਣੇ ਪਿਓ ਨੂੰ ਉਲਝਾਉਣਾ ਚਾਹੁੰਦਾ ਸੀ ਤੇ ਖੁਦ ਹੀ ਆਪਣੇ ਬੁਣੇ ਜਾਲ ਵਿੱਚ ਅਜਿਹਾ ਫਸਿਆ ਹੁਣ ਬਿਟਰ-ਬਿਟਰ ਪੁਲਿਸ ਵਾਲਿਆਂ ਵੱਲ ਦੇਖ ਰਿਹਾ ਐ। ਅਸਲ ‘ਚ ਨਵੀਨ ਕੁਮਾਰ ਜੋ ਆਪਣੇ ਪਿਤਾ ਦੀ ਇਕ ਰੇਡੀਮੈਂਟ ਕੱਪੜਿਆਂ ਦੀ ਦੁਕਾਨ ਉੱਤੇ ਬੈਠਦਾ ਐ ਨੇ ਇਕ ਅਜਿਹਾ ਕਹਾਣੀ ਖੁਦ ਦੇ ਅਗਵਾ ਹਣ ਬਾਰੇ ਬਣਾਈ ਕੀ ਜਿਸ ਨੇ ਪੂਰੇ ਪਰਿਵਾਰ ਨੂੰ ਚੱਕਰਾਂ ਵਿੱਚ ਪਾ ਹੀ ਦਿੱਤਾ ਸਗੋਂ ਪੁਲਿਸ ਵਾਲਿਆਂ ਦੀਆਂ ਵੀ ਦਿਲਾਂ ਦੀਆਂ ਧੜਕਣਾਂ ਇਕ ਵਾਰ ਤਾਂ ਵਧਾ ਦਿੱਤੀਆਂ। ਨਵੀਨ ਨੇ ਆਪਣੇ ਪਿਓ ਤੋਂ ਇਕ ਕਰੋੜ ਰੁਪਏ ਕਿਡਨੈਪਰ ਬਣਕੇ ਮੰਗੇ ਤੇ ਨਾ ਦੇਣ ਦੇ ਇਵਜ ਵੱਜੋਂ ਇਹ ਦਿਖਾਇਆ ਕੀ ਜੇਕਰ ਪੈਸੇ ਨਾ ਮਿਲੇ ਤਾਂ ਨਵੀਨ ਨੂੰ ਮਲੇਸ਼ੀਆਂ ਵੇਚ ਦਿੱਤਾ ਜਾਏਗਾ। ਉਸਨੇ ਇਹ ਸੁਨੇਹਾ ਉਸ ਵੇਲੇ ਆਪਣੇ ਮੋਬਾਇਲ ਤੋਂ ਛੱਡਿਆ ਜਦੋਂ ਉਹ ਇੰਮੀਗ੍ਰੇਸ਼ਨ ਕਲੀਰੈਸ ਲੈਕੇ ਜਹਾਜ਼ ਵਿੱਚ ਬੈਠਾ ਸੀ। ਪਰ ਚੰਗੀ ਕਿਸਮਤ ਪੁਲਿਸ ਦੀ ਫਲੈਟ ਅੱਧਾ ਘੰਟਾ ਲੇਟ ਹੋ ਗਈ ਤੇ ਇਸੇ ਦੌਰਾਨ ਪੁਲਿਸ ਨੇ ਕੁਝ ਹੀ ਮਿੰਟਾਂ ਵਿੱਚ ਸਭ ਨਵੀਨ ਨੂੰ ਜਹਾਜ ਵਿੱਚੋਂ ਕਿਵੇਂ ਉੱਤਾਰਿਆ ਜ਼ਰਾ ਸੁਣੋ
previous post
next post