ਮਾਮਲਾ ਹੈ ਨਾਭਾ ਬਲਾਕ ਦੇ ਪਿੰਡ ਲੱਧਾਹੇੜੀ ਦਾ, ਜਿਸ ਵੇਲੇ ਕੋਰੋਨਾ ਮਹਾਮਾਰੀ ਆਪਣੇ ਸਿਖ਼ਰ ਤੇ ਸੀ ਉਸ ਵੇਲੇ ਸਰਕਾਰ ਨੇ ਮਹਿਕਮੇ ਨੂੰ ਹਦਾਇਤਾਂ ਦਿੱਤੀਆਂ ਸਨ ਕਿ ਲੋੜਵੰਦ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਏ ਇਸ ਲਈ ਅੰਗਹੀਣਾਂ, ਵਿਧਵਾਵਾਂ ਅਤੇ ਬਜ਼ੁਰਗਾਂ ਵਰਗੇ ਲੋੜਵੰਦਾਂ ਨੂੰ ਬੈਂਕ ‘ਚ ਜਾਣ ਦੀ ਬਜਾਏ ਘਰੋਂ ਘਰੀਂ ਜਾ ਕੇ ਉਹਨਾਂ ਦੀਆਂ ਪੈਨਸ਼ਨਾਂ ਵੱਡੀਆਂ ਜਾਣ | ਉਸ ਦੌਰਾਨ ਜਦੋਂ ਉਸ ਪੰਚ ਦੇ ਪਰਿਵਾਰ ਦੀ ਪੈਨਸ਼ਨ ਆਈ ਤਾਂ ਵੇਖ ਕੇ ਪਿੰਡ ਦੇ ਸਰਪੰਚ ਮਨਜਿੰਦਰ ਸਿੰਘ ਜਿੰਦਰੀ ਦੇ ਤੋਤੇ ਉੱਡ ਗਏ ਕਿਓਂਕਿ ਸਰਪੰਚ ਦੇ ਮੁਤਾਬਿਕ ਪੰਚ ਦੇ ਪਰਿਵਾਰ ਦਾ ਕੋਈ ਵੀ ਜੀਅ ਪੈਨਸ਼ਨ ਲੈਣ ਯੋਗ ਨਹੀਂ ਸੀ | ਫਿਰ ਜਦ ਸਰਪੰਚ ਮਨਜਿੰਦਰ ਨੇ ਪੰਚ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਸਰਪੰਚ ਦੇ ਕਹਿਣ ਮੁਤਾਬਿਕ ਪੰਚ ਉਤਲਾ ਉਸਨੂੰ ਧਮਕੀਆਂ ਦੇਣ ਲੱਗ ਪਿਆ | ਫਿਰ ਕੀ ਸੀ ਸਰਪੰਚ ਨੇ ਆਰਟੀਆਈ ਪਾ ਉਸ ਦੀਆਂ ਕਰਤੂਤਾਂ ਨਸ਼ਰ ਕਰ ਦਿੱਤੀਆਂ |
previous post
