ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਲੁਧਿਆਣਾ ਸਬਜ਼ੀ ਮੰਡੀ ਵਿਖੇ ਆੜ੍ਹਤ ਦਾ ਕੰਮ ਕਰਨ ਵਾਲੇ 22 ਸਾਲ ਦੇ ਨੌਜਵਾਨ ਜਗਤਜੋਤ ਸਿੰਘ ਦੀ ਸਾਗਰ ਨਿਊਟਨ ਨਾਂ ਦੇ ਨੌਜਵਾਨ ਨਾਲ ਪੁਰਾਣੀ ਖੁੰਦਕ ਸੀ | ਕਿਓਂਕਿ ਕੁੱਝ ਸਾਲ ਪਹਿਲਾਂ ਇਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਆਪਸ ‘ਚ ਬਹਿਸ ਹੋਈ ਸੀ |
ਲੰਘੇ ਦਿਨ ਸ਼ਾਮੀ ਤਕਰੀਬਨ ਸਾਢੇ ਪੰਜ ਵਜੇ ਜਗਤ ਜੋਤ ਸਿੰਘ ਆਪਣੀ ਫਾਰਚੂਨਰ ਗੱਡੀ ਦੀ ਸਰਵਿਸ ਕਰਵਾਉਣ ਲਈ ਵ੍ਰਿੰਦਾਵਨ ਰੋਡ ਤੇ ਝੰਡੂ ਚੌਕ ਇੱਕ ਸਰਵਿਸ ਸਟੇਸ਼ਨ ਜਾਂਦਾ ਹੈ | ਓਥੇ ਸਾਗਰ ਨਿਊਟਨ ਤੇ ਉਸਦਾ ਸਾਥੀ ਮੋਵਿਸ਼ ਜਗਤਜੋਤ ਨਾਲ ਜੋ ਕਾਰਾ ਕਰ ਜਾਂਦੇ ਨੇ ਉਹ ਬੇਹੱਦ ਹੈਰਾਨ ਕਰ ਦੇਣ ਵਾਲਾ ਸੀ |