Htv Punjabi
Punjab Video

ਪੁਲਿਸ ਦੇ ਹੱਥ ਲੱਗਿਆ ਨਸ਼ੇ ਦਾ ਮਾਸਟਰਮਾਇਡ !

ਪੰਜਾਬ ਦੀਆਂ ਜੇਲ੍ਹਾਂ ਚੋਂ ਡਰੱਗ ਰੈਕਟ ਚਲਾਏ ਜਾ ਰਹੇ ਹਨ, ਖੰਨਾ ਪੁਲਸ ਨੇ ਇਸ ਰੈਕਟ ਦਾ ਪਰਦਾਫਾਸ਼ ਕੀਤਾ, ਦਰਅਸਲ ਖੰਨਾ ਪੁਲਿਸ ਨੇ ਕੇਂਦਰੀ ਜੇਲ੍ਹ ਕਪੂਰਥਲਾ ‘ਚ ਬੈਠ ਕੇ ਡਰੱਗ ਰੈਕਟ ਚਲਾਉਣ ਵਾਲੇ ਇੱਕ ਵਿਅਕਤੀ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ। ਜਿਸ ਕੋਲੋਂ ਜੇਲ੍ਹ ਦੇ ਕਈ ਹੋਰ ਅੰਦਰੂਨੀ ਰਾਜ ਵੀ ਮਿਲਣ ਦੀ ਉਮੀਦ ਹੈ।

ਜਿਸ ਦੀ ਜਾਣਕਾਰੀ ਦਿੰਦੇ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਪੁਲਸ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਨਸ਼ਿਆਂ ਦੇ ਖਿਲਾਫ ਜੀਰੋ ਟੋਲਰੈਂਸ ਦੀ ਨੀਤੀ ਅਪਨਾਈ ਜਾ ਰਹੀ ਹੈ। ਪੁਲਸ ਕੇਵਲ ਐਫਆਈਆਰ ਦਰਜ ਨਹੀਂ ਕਰ ਰਹੀ ਬਲਕਿ ਡੂੰਘਾਈ ਨਾਲ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰ ਰਹੀ ਹੈ। 20 ਫਰਵਰੀ ਨੂੰ ਪੁਲਸ ਨੇ ਡੇਢ ਕਿਲੋ ਅਫੀਮ ਸਮੇਤ ਮੋਗਾ ਦੇ 2 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਸੀ ਤਾਂ ਪੁੱਛਗਿੱਛ ਦੌਰਾਨ ਇਹ ਗੱਲ ਸਾਮਣੇ ਆਈ ਸੀ ਕਿ ਕੇਂਦਰੀ ਜੇਲ੍ਹ ਕਪੂਰਥਲਾ ਚ ਬੈਠੇ ਮੋਗਾ ਵਾਸੀ ਵਰਿੰਦਰ ਸਿੰਘ ਦੇ ਇਸਾਰੇ ਉਪਰ ਇਹ ਵਿਅਕਤੀ ਕੰਮ ਕਰਦੇ ਸੀ।

ਦੱਸ ਦਈਏ ਕਿ ਜੇਲ੍ਹ ਚੋਂ ਨਸ਼ਾ ਮਿਲਣ ਦੀ ਜਾਂ ਸਪਲਾਈ ਹੋਣ ਦੀਆਂ ਕਾਫੀ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ,ਹੁਣ ਦੇਖਣਾ ਹੋਵੇਗਾ ਪੁਲਿਸ ਵੱਲੋਂ ਪੁਛਿਗਿਛ ਦੋਰਾਨ ਕੀ ਖੁਲਾਸੇ ਕਰਵਾਏ ਜਾਂਦੇ ਨੇ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਚੰਡੀਗੜ੍ਹ ਵਾਲਆਿਂ ਲਈ ਖੁਸ਼ਖਬਰੀ, ਹੁਣ ਲੱਗਣਗੇ ਮੇਲੇ!

htvteam

ਢੱਠੇ ਖੂਹ ‘ਚ ਜਾਏ ਕੋਰੋਨਾ : ਆਹ ਪ੍ਰੇਮੀ ਜੋੜੇ ਦਾ ਹਾਲ ਦੇਖੋ ਘਰੋਂ ਭੱਜ ਕੇ ਕਰਾ ਲਿਆ ਵਿਆਹ, ਪਰਿਵਾਰ ਤੇ ਪੁਲਿਸ ਵਾਲਿਆਂ ਨੂੰ ਪਈਆਂ ਭਾਜੜਾਂ

Htv Punjabi

ਚੱਲਦੀ ਬੱਸ ਚੋਂ ਆਉਣ ਲੱਗੀਆਂ ਅਜੀਬ ਅਵਾਜ਼ਾਂ

htvteam

Leave a Comment