ਇਹ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਉਹ ਜਲੰਧਰ ਦੇ ਬਸ ਅੱਡੇ ਦੀ ਐ ਜਿਸ ਚ ਤੁਹਾਨੂੰ ਸਾਫ ਦਿਖ ਰਿਹਾ ਕਿ ਸਾਹਮਣੇ ਇਕ ਪੁਲਸੀਆ ਖੜ੍ਹਾ ਹੁੰਦਾ ਤੇ ਉਸਦੇ ਨਾਲ ਹੱਥਕੜੀ ਲੱਗਿਆ ਹਵਾਲਾਤੀ ਵੀ ਖੜ੍ਹਾ ਦਿਖਾਈ ਦੇ ਰਿਹਾ। ਪਰ ਹੈਰਾਨੀ ਦੀ ਗੱਲ ਉਦੋਂ ਹੁੰਦੀ ਐ ਜਦੋਂ ਪੁਲਸੀਆ ਸਾਰੀ ਸ਼ਰਮ ਉਤਾਰ ਕੇ ਬਸ ਸਟੈਂਡ ਤੇ ਹਵਾਲਾਤੀ ਨਾਲ ਹੀ ਦਾਰੂ ਪੀ ਰਿਹਾ ਹੁੰਦਾ ਜੋ ਸਾਰਾ ਕੁਝ ਵੀਡੀਓ ਚ ਕੈਦ ਹੋ ਜਾਂਦਾ ਏ। ਪਰ ਹੱਦ ਤਾਂ ਉਦੋਂ ਹੁੰਦੀ ਹੈ ਜਦੋਂ ਹਵਾਲਾਤੀ ਪੁਲਿਸੀਏ ਦੇ ਸਾਹਮਣੇ ਹੀ ਆਪਣੀ ਹਥਕੜੀ ਉਤਾਰ ਦਿੰਦਾ ਹੈ। ਜਿਸ ਦੀ ਕੋਲ ਖੜ੍ਹੇ ਕਿਸੇ ਵਿਅਕਤੀ ਵਲੋਂ ਵੀਡੀਓ ਬਣਾ ਲਈ ਜਾਂਦੀ ਐ… ਪਰ ਉਸ ਤੋਂ ਬਾਅਦ ਜਦੋਂ ਇਸ ਬਾਬਾਤ ਬਸ ਸਟੈਂਡ ਦੇ ਚੌਂਕੀ ਇੰਚਾਰਜ ਮੇਜਰ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਸਨੇ ਪੱਲਾ ਹੀ ਛੁਡਾ ਲਿਆ ਉਸਨੇ ਕਿਹਾ ਕਿ ਸਾਡੇ ਅਜਿਹਾ ਕੁਝ ਧਿਆਨ ਚ ਨਹੀਂ ਐ…
ਜੇਕਰ ਪੁਲਿਸ ਹੀ ਅਜਿਹੀਆਂ ਸ਼ਰਮਿੰਦਗੀ ਵਾਲੀਆਂ ਹਰਕਤਾਂ ਕਰੇਗੀ ਤਾਂ ਲੋਕਾਂ ਨੂੰ ਇਨਾਂ ਦਾ ਭੈਅ ਕਿਥੇ ਰਹਿਣਾ ਐ… ਜੋ ਪੁਲਿਸ ਲੋਕਾਂ ਦੀ ਰਾਖੀ ਲਈ ਹੁੰਦੀ ਐ ਜੋ ਗਲਤ ਹਰਕਤ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਦੀ ਐ ਪਰ ਜਦ ਉਹੀ ਅਜਿਹਾ ਕੁਝ ਕਰਨ ਲੱਗ ਜਾਣ ਤਾਂ ਲੋਕਾਂ ਦਾ ਤਾਂ ਰੱਬ ਹੀ ਰਾਖਾ।…..ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..
