ਪੈਟਰੋਲ ਪੰਪ ਤੋਂ ਤੇਲ ਪਵਾਉਂਣ ਵੇਲੇ ਤੁਸੀ ਵੀ ਸਤੱਰਕ ਰਹਿਓ ਕਿਤੇ ਇਹ ਨਾ ਹੋਵੇ ਕੀ ਤੁਸੀ ਗਲਤ ਬੰਦਿਆਂ ਦੇ ਹੱਥੇ ਚੜ੍ਹ ਜਾਓ ਤੇ ਉਹ ਤੁਹਾਨੂੰ ਆਪਣਾ ਸ਼ਿਕਾਰ ਬਣਾ ਦੇਣ ਜੀ ਹਾਂ ਇਹ ਗੱਲ ਏਸ ਲਈ ਕਹਿ ਰਹੇ ਹਾਂ ਜੇਕਰ ਪੰਪ ਤੇ ਤੁਹਾਡੇ ਤੇਲ ਪਵਾਉਂਦੇ ਦੌਰਾਨ ਅਜਿਹੇ ਗਲਤ ਬੰਦੇ ਪੰਪ ਤੇ ਆ ਵੜ੍ਹੇ ਤਾਂ ਹੋ ਸਕਦਾ ਉਹ ਤੁਹਾਨੂੰ ਵੀ ਆਪਣਾ ਸ਼ਿਕਾਰ ਬਣਾ ਲੈਣ ਜਿਵੇਂ ਏਸ ਪੰਪ ਵਾਲਿਆਂ ਨੂੰ ਸ਼ਿਕਾਰ ਬਣਾਇਆ ਹੈ ਜਿਸਦੀ ਘਟਨਾ ਕੈਮਰੇ ਵਿੱਚ ਕੈਦ ਹੋ ਗਈ,ਘਟਨਾ ਜਲੰਧਰ ਦੇ ਹਲਕਾ ਲੋਹੀਆਂ ਖਾਸ ਮੁੱਖੂ ਮਾਰਗ ਤੇ ਸਥਿੱਤ ਏਡੀ ਪੈਟਰੋਲ ਪੰਪ ਦੀ ਹੈ ਜਿੱਥੇ ਮੋਟਰਸਾਇਕਲ ਤੇ ਸਵਾਰ ਹੋਕੇ ਆਏ ਦੋ ਲੁਟੇਰਿਆਂ ਨੇ ਦਿਨ-ਦਿਹਾੜੇ ਪੰਪ ਤੋਂ ਲੁੱਟ ਕੀਤੀ ਹੈ,ਵਾਰਦਾਤ ਨੂੰ ਅੰਜ਼ਾਮ ਦੇਕੇ ਲੁਟੇਰੇ ਫਰਾਰ ਹੋ ਗਏ ਜਿਸਤੋਂ ਬਾਅਦ ਪੰਪ ਦੇ ਕਰਿੰਦੇ ਪਾਣੀ ਚ ਡਾਂਗਾ ਮਾਰਨ ਲੱਗੇ ਭਾਵ ਪਿੱਛੋਂ ਰੋੜੇ ਮਾਰਨ ਲੱਗੇ ਪਰ ਐਨੇ ਨੂੰ ਤਾਂ ਲੁਟੇਰੇ ਕੰਮ ਕਰਕੇ ਫਰਾਰ ਹੋ ਗਏ ਸੀ ਪਿੱਛੋਂ ਰੋੜੇ ਮਾਰਨ ਦਾ ਕੀ ਫਾਇਦਾ ਸਵਾਦ ਦੀ ਗੱਲ ਤਾਂ ਸੀ ਜੇਕਰ ਇਕੱਠੇ ਹੋਕੇ ਲੁਟੇਰਿਆਂ ਨੂੰ ਫੜਕੇ ਸੁੱਟਕੇ ਉਨ੍ਹਾਂ ਦੀ ਛਿੱਤਰ ਪ੍ਰੇਡ ਕਰਦੇ ਪਰ ਇਹ ਵੀ ਕੀ ਕਰਦੇ ਵਿਚਾਰੇ ਇਹ ਖਾਲੀ ਹੱਥ ਤੇ ਉਨ੍ਹਾਂ ਕੋਲ ਟਾਕੂਆ ਸੀ ਚਲੋ ਫੇਰ ਵੀ ਮੁੰਡਿਆਂ ਪਿੱਛੋ ਬੱਟੇ ਮਾਰਨ ਦੀ ਹਿੰਮਤ ਤਾ ਦਿਖਾਈ,,,,,,,,,
ਸੋ ਸੂਬੇ ਚ ਲਗਾਤਾਰ ਵਾਰਦਾਤਾਂ ਵੱਧ ਰਹੀਆਂ ਹਨ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਇਨ੍ਹਾਂ ਵਾਰਦਾਤਾਂ ਨੂੰ ਰੋਕਣ ਚ ਨਾਕਾਮ ਸਾਬਿਤ ਨਜ਼ਰ ਆ ਰਹੀ ਹੈ,ਹੁਣ ਲੋਕਾਂ ਨੂੰ ਆਪਣੀ ਸੁਰੱਖਿਆ ਆਪ ਹੀ ਕਰਨੀ ਪਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..