Htv Punjabi
Punjab

ਪੋਸਟ ਮੈਟ੍ਰਿਕ ਸਕਾਲਰਸ਼ਿਪ ਮਾਮਲਾ: ਸਾਧੂ ਸਿੰਘ ਧਰਮਸੋਤ ਦਾ ਫੂਕਿਆ ਪੁਤਲਾ, ਬਰਖਾਸਤ ਕਰਨ ਦੀ ਮੰਗ

ਜਲੰਧਰ ‘ਚ ਗੁਰੁ ਰਵਿਦਾਸ ਸੰਘਰਸ਼ ਕਮੇਟੀ ਨੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੰਜਾਬ ਦੇ ਕੈਬਿਨਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਫੂਕਿਆ ਗਿਆ। ਇਸ ਦੌਰਾਨ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਵੀ ਮੌਜੂਦ ਰਹੇ। ਮਾਮਲਾ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ‘ਚ ਕਰੋੜਾ ਦੇ ਘੋਟਾਲੇ ਦਾ ਹੈ। ਇਸ ਦੌਰਾਨ ਸਾਧੂ ਸਿੰਘ ਧਰਮਸੋਤ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਗਈ। ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ ਗਈ ਹੈ।

ਪ੍ਰਦਰਸ਼ਨਕਾਰੀਆਂ ਦੀ ਕਮਾਨ ਸੰਭਾਲਦੇ ਹੋਏ ਸੰਘਰਸ਼ ਕਮੇਟੀ ਪੰਜਾਬ ਪ੍ਰਧਾਨ ਰੋਬਿਨ ਸਾਂਪਲਾ ਦੇ ਅਨੁਸਾਰ ਰਾਜ ਸਰਕਾਰ ਨੇ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਦੇ ਤਹਿਤ ਉਹਨਾਂ ਸਿੱਖਿਅਕ ਸੰਸਥਾਨਾਂ ਨੂੰ ਵੀ ਪੈਸਾ ਦਿੱਤਾ ਜਿਹਨਾਂ ‘ਤੇ ਹਾਈਕੋਰਟ ਨੇ ਰੋਕ ਲਗਾ ਰੱਖੀ ਸੀ। ਇਸ ਮੌਕੇ ਜਿੱਥੇ ਸਾਧੂ ਸਿੰਘ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਗਈ ਉਥੇ ਹੀ ਇਸ ਘੁਟਾਲੇ ‘ਚ ਸ਼ਾਮਿਲ ਸਾਰੇ ਅਧਿਕਾਰੀਆਂ ਨੂੰ ਡਿਸਮਿਸ ਕਰਨ ਦੀ ਮੰਗ ਵੀ ਕੀਤੀ ਗਈ।


ਰੋਬਿਨ ਸਾਂਪਲਾ ਨੇ ਕਿਹਾ ਐਡੀਸ਼ਨਲ ਚੀਫ ਸਕੱਤਰ ਦੀ ਰਿਪੋਰਟ ‘ਚ ਕਰੀਬ ੧ ਸਾਲ ਦੇ ਘੋਟਾਲੇ ਦਾ ਪ੍ਰਦਾਫਾਸ਼ ਹੋਇਆ ਹੈ, ਜਿਹੜਾ ਕਰੀਬ ੬੪ ਕਰੋੜ ਰੁਪਏ ਦਾ ਹੈ। ਜੇਕਰ ਪਿਛਲੇ ਸਾਲਾਂ ਦੇ ਰਿਕਾਰਡ ਚੈੱਕ ਕੀਤੇ ਜਾਣ ਤਾਂ ਘੁਟਾਲੇ ਹੋਰ ਵੀ ਜਿਆਦਾ ਹੋ ਸਕਦੇ ਹਨ। ਉਹਨਾਂ ਨੇ ਕਿਹਾ ਕਿ ਸਾਧੂ ਸਿੰਘ ਵੀ ਦਲਿਤ ਸਮਾਜ ਦੇ ਹੀ ਹਨ ਫਿਰ ਵੀ ਉਹਨਾਂ ਵੱਲੋਂ ਦਲਿਤ ਵਿਦਿਆਰਥੀਆਂ ਦੇ ਨਾਲ ਅਜਿਹਾ ਕਿਉਂ ਕੀਤਾ ਗਿਆ।

Related posts

ਸਾਬਕਾ DGP ਇਜ਼ਹਾਰ ਆਲਮ ਦੀ ਯਾਦ ਨੂੰ ਸਮਰਪਿਤ ਹਿੰਦੀ-ਉਰਦੂ ਮੁਸ਼ਾਇਰਾ ਪਟਿਆਲਾ ਵਿਖੇ ਕਰਵਾਉਣ ਦਾ ਫੈਸਲਾ

htvteam

ਜੇਕਰ ਲਗਾਤਾਰ ਵੱਧ ਰਹੇ ਵਜ਼ਨ ਨੂੰ ਪਾਉਣਾ ਚਾਹੁੰਦੇ ਹੋ ਨੱਥ ਫੇਰ ਇਸ ਨੁਸਕੇ ਨਾਲ ਕਰੋ ਸਟਾਟਰ ਅੱਪ

htvteam

ਆਸਟ੍ਰੇਲੀਆ ਤੋਂ ਆਈ ਮੰਦਭਾਗੀ ਖ਼ਬਰ; ਨੌਜਵਾਨ ਦੀ ਹੋਈ ਰੂਹ ਕੰਬਾਊ ਮੌ+ਤ

htvteam