Htv Punjabi
Crime Punjab Video

ਪ੍ਰਵਾਸੀ ਥੈਲਿਆਂ ‘ਚ ਭਰੀ ਲਿਜਾ ਰਹੇ ਸੀ ਸਮਾਨ, ਅੱਗੋ ਹੋਗੀ ਤਲਾਸ਼ੀ

26 ਜਨਵਰੀ ਨੂੰ ਲੈਕੇ ਪੁਲਿਸ ਹੋਈ ਸਖ਼ਤ
ਫਿਰੋਜ਼ਪੁਰ ਚ੍ਹ ਸਟੇਸ਼ਨਾਂ ਤੇ ਕੀਤੀ ਚੈਕਿੰਗ
ਆਉਣ ਜਾਣ ਵਾਲੇ ਵਾਹਨਾਂ ਦੀ ਕੀਤੀ ਚੈਕਿੰਗ
ਲੋਕਾਂ ਦੇ ਸਮਾਨ ਦੀ ਵੀ ਲਈ ਤਲਾਸ਼ੀ
26 ਜਨਵਰੀ ਗਣਤੰਤਰ ਦਿਵਸ ਦੇ ਮੱਦੇਨਜ਼ਰ ਫਿਰੋਜ਼ਪੁਰ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸਖ਼ਤੀ ਵਧਾ ਦਿੱਤੀ ਗਈ ਹੈ। ਇਸ ਤਹਿਤ ਫਿਰੋਜ਼ਪੁਰ ਦੇ ਵੱਖ-ਵੱਖ ਥਾਣਿਆਂ ਅਧੀਨ ਆਉਂਦੇ ਇਲਾਕਿਆਂ ਵਿੱਚ ਪੁਲਿਸ ਵੱਲੋਂ ਚੈਕਿੰਗ ਅਭਿਆਨ ਚਲਾਇਆ ਗਿਆ।

ਪੁਲਿਸ ਟੀਮਾਂ ਵੱਲੋਂ ਸਟੇਸ਼ਨਾਂ, ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਸੰਵੇਦਨਸ਼ੀਲ ਥਾਵਾਂ ’ਤੇ ਆਉਣ-ਜਾਣ ਵਾਲੇ ਲੋਕਾਂ ਅਤੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਇਸ ਦੌਰਾਨ ਬਿਨਾਂ ਨੰਬਰੀ ਅਤੇ ਸ਼ੱਕੀ ਵਾਹਨਾਂ ਨੂੰ ਰੋਕ ਕੇ ਜਾਂਚਿਆ ਗਿਆ, ਜਦਕਿ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਵੀ ਕੀਤੀ ਗਈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 26 ਜਨਵਰੀ ਨੂੰ ਲੈ ਕੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਇਹ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਜ਼ਿਲ੍ਹੇ ਵਿੱਚ ਪੂਰੀ ਤਰ੍ਹਾਂ ਚੌਕਸੀ ਵਰਤੀ ਜਾ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਨਾਲ ਸਹਿਯੋਗ ਕਰਨ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿਣ।
ਫਿਰੋਜ਼ਪੁਰ ਪੁਲਿਸ ਦਾ ਕਹਿਣਾ ਹੈ ਕਿ ਗਣਤੰਤਰ ਦਿਵਸ ਮੌਕੇ ਸੁਰੱਖਿਆ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ ਅਤੇ ਹਰ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

CM ਮਾਨ ਤੇ ਬਾਦਲ ਦੀ ਹੋਈ ਟੱਕਰ, ਕਰਤਾ ਐਲਾਨ !

htvteam

ਘਰਵਾਲੀ ਨੂੰ ਲਿਆ ਦਿਓ ਆਹ ਮਸਾਲਾ, ਹੋ ਜਾਏਗੀ ਮੁੜ ਤੋਂ ਜਵਾਨ; ਦੇਖੋ ਵੀਡੀਓ

htvteam

ਘਰਵਾਲੇ ਨੂੰ ਪੁਲਿਸ ਤੋਂ ਬਚਾਉਣ ਖਾਤਿਰ ਜ਼ਨਾਨੀ ਨੇ ਧਾਰਿਆ ਚੰਡੀ ਦਾ ਰੂਪ, ਵੱਡੇ ਪੁਲਿਸ ਅਫਸਰ ਨਾਲ ਭਿੜ ਗਈ ਆਹ ਪਤਨੀ

Htv Punjabi

Leave a Comment