ਬੱਚਿਆਂ ਨੂੰ ਚੰਗੀ ਸਿਖਿਆ ਪ੍ਰਦਾਨ ਕਰਨ ਲਈ ਮਾਪੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਚ ਪੜ੍ਹਾਉਣ ਦੀ ਬਜਾਏ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਾਉਣਾ ਚੰਗਾ ਸਮਝਦੇ ਨੇ ਪਰ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਨੇ ਸਿੱਖਿਆ ਦੇ ਨਾਮ ਲੁੱਟ ਮਚਾ ਰੱਖੀ ਹੈ,,,,,ਅਜਿਹਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਇਕ ਨਿੱਜੀ ਸਕੂਲ ਤੇ ਫੀਸਾਂ ਵਧਾਕੇ ਮਾਪਿਆਂ ਦੀਆਂ ਜੇਬਾਂ ਖਾਲੀ ਕੀਤੀਆਂ ਜਾ ਰਹੀਆਂ ਨੇ,,,,,,ਮੀਡੀਆ ਦੇ ਕੈਮਰੇ ਮੂਹਰੇ ਬੱਚਿਆਂ ਦੇ ਮਾਪਿਆਂ ਨੇ ਪੰਜਾਬ ਸਰਕਾਰ ਨੂੰ ਮਰਜ਼ੀ ਕਰਦੇ ਸਕੂਲਾਂ ਤੇ ਨੱਥ ਪਾਉਣ ਦੀ ਗੁਹਾਰ ਲਗਾਈ ਹੈ,,,,,,,,
ਵਿਧਾਇਕ ਗੋਗੀ ਹੋਰਾਂ ਦਾ ਕਹਿਣਾ ਹੈ ਕੀ ਅਸੀਂ ਸਕੂਲ ਮੈਨੇਜਮੈਂਟ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਕੱਢਾਂਗੇ ਇਸ ਮੌਕੇ ਵਿਧਾਇਕ ਗੋਗੀ ਹੋਰਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਭਰੋਸਾ ਦਿੱਤਾ ਹੈ ਹੁਣ ਸਵਾਲ ਇਹ ਕੀ ਇਕ ਪਾਸੇ ਤਾਂ ਸਰਕਾਰ ਚੰਗੀਆਂ ਸਿਹਤ ਸਹੂਲਤਾਂ ਅਤੇ ਚੰਗੀ ਸਿਖਿਆ ਦੇਣ ਦੇ ਵੱਡੇ ਦਾਅਵੇ ਕਰਦੀ ਹੈ ਪਰ ਦੂਜੇ ਪਾਸੇ ਅਜਿਹੇ ਅਣਗਿਣਤ ਸਕੂਲ ਲੋਕਾਂ ਨੂੰ ਫੀਸਾਂ ਦੇ ਨਾਮ ਤੇ ਲੁੱਟਣ ਲੱਗੇ ਹਨ ਅਜਿਹੇ ਸਰਾਕਰ ਦੇ ਸਾਰੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..