ਤਸਵੀਰਾਂ ਦੇ ਵਿੱਚ ਤੁਸੀਂ ਇੱਟਾਂ ਦਾ ਖਿਲਾਰਾ ਪਇਆ ਦੇਖ ਰਹੇ ਹੋ ਤੇ ਘਰ ਦੇ ਵਿੱਚ ਸਮਾਨ ਦੀ ਭਾਂਤੋੜ ਹੋਈ ਹੈ। ਇਹ ਹੋਈ ਹੈ ਪ੍ਰੇਮੋ ਬਾਈ ਦੇ ਪਕੌੜਿਆਂ ਕਰਕੇ ਜੇਕਰ ਤੁਹਾਡੇ ਵੀ ਗੁਆਢ ਦੇ ਵਿੱਚ ਕੋਈ ਫਕੌੜੇ ਵਗੈਰਾ ਤਲਦਾ ਤੇ ਲੋਕ ਉਥੇ ਖਾਣ ਆਉਂਦੇ ਨੇ ਤਾਂ ਤੁਸੀਂ ਨਾ ਰੋਕਿਆ ਕਰੋ,, ਉਹਨਾਂ ਲੋਕਾਂ ਨੇ ਤਾਂ ਪਕੌੜੇ ਖਾ ਕੇ ਤੁਰ ਜਾਣਾ ਪਰ ਤੁਹਾਡਾ ਕੀ ਹਾਲ ਹੋਵੇਗਾ ਤਸਵੀਰਾਂ ਮੂੰਹੋਂ ਬੋਲ ਰਹੀਆਂ ਨੇ,, ਜੀ ਹਾਂ ਘਰ ਦੇ ਬਾਹਰ ਇੱਟਾਂ ਰੋੜੇ ਦੇ ਲੱਗੇ ਢੇਰ ਤੁਸੀਂ ਦੇਖ ਰਹੇ ਹੋ ਤੇ ਫਿਰ ਨਵੇਂ ਬਣੇ ਘਰ ਦੀ ਭੰਨ ਤੋੜ ਵੀ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਨੇ ਫਿਰੋਜ਼ਪੁਰ ਦੀਆਂ ਜਿੱਥੇ ਨਿੱਕੀ ਜਿਹੀ ਗੱਲ ਨੇ ਅਜਿਹਾ ਪੰਗਾ ਪਵਾ ਦਿੱਤਾ,, ਕਿ ਘਰ ਦਾ ਸਾਰਾ ਸਮਾਨ ਹੀ ਭੰਨ ਦਿੱਤਾ ਤੇ ਪਰਿਵਾਰ ਦੇ ਮਾਰ ਮਾਂ ਰੋੜੇ ਸਿਰ ਖੋਲ ਦਿੱਤੇ,,,,
ਪੀੜਤ ਪਰਿਵਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਹਨਾਂ ਦੇ ਪੜੋਸ ਵਿੱਚ ਇੱਕ ਔਰਤ ਪਕੌੜਿਆਂ ਦੀ ਦੁਕਾਨ ਕਰਦੀ ਹੈ ਜਿੱਥੇ ਸ਼ਾਮ ਨੂੰ ਸ਼ਰਾਬੀ ਮਹਿਫਿਲਾਂ ਲਾ ਕੇ ਰੱਖਦੇ ਹਨ ਜਿਸ ਨੂੰ ਲੈ ਕੇ ਉਕਤ ਦੁਕਾਨ ਵਾਲੇ ਨੂੰ ਕਈ ਵਾਰ ਉਥੇ ਮਨਾ ਕੀਤਾ ਗਿਆ,,,,,,ਪੁਲਿਸ ਵੱਲੋਂ ਹਰ ਵਾਰ ਦੀ ਤਰ੍ਹਾਂ ਇਸ ਮਾਮਲੇ ਵਿੱਚ ਵੀ ਲੀਪਾ ਪੋਤੀ ਕਰਕੇ 10 ਲੋਕਾ ਮੁਕਦਮਾ ਦਰਜ ਕੀਤਾ ਗਿਆ ਹੈ ਅਤੇ ਜਲਦ ਹੀ ਗੁੰਡਾਗਰਦੀ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਹਿ ਰਹੀ ਹੈ।
ਦੇਖਿਆ ਜਾਵੇ ਤਾਂ ਫਿਰੋਜ਼ਪੁਰ ਦੇ ਵਿੱਚ ਗੁੰਡਾਗਰਦੀ ਲਗਾਤਾਰ ਵਧਦੀ ਜਾ ਰਹੀ ਹੈ ਆਏ ਦਿਨ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ,,,,,,ਪਰ ਗੁੰਡਾ ਅਨਸਰ ਕਦੋਂ ਪੁਲਿਸ ਦੀ ਪਕੜ ਵਿੱਚ ਆਉਂਦੇ ਨੇ ਇਹ ਸਭ ਤੋਂ ਵੱਡਾ ਸਵਾਲ ਹੈ ਅਤੇ ਗੁੰਡਿਆਂ ਦੇ ਮਨ ਵਿੱਚ ਪੁਲਿਸ ਦਾ ਡਰ ਕਿਵੇਂ ਪੈਦਾ ਹੁੰਦਾ ਹੈ ਇਹ ਉਸ ਤੋਂ ਵੀ ਵੱਡਾ ਸਵਾਲ ਹੈ ਕਿ ਜੇਕਰ ਇਸੇ ਤਰ੍ਹਾਂ ਹੀ ਗੁੰਡਾ ਅਨਸਰ ਬੇਖੌਫ ਹੋ ਕੇ ਆਮ ਲੋਕਾਂ ਤੇ ਹਮਲਾ ਕਰਨਗੇ ਤਾਂ ਲੋਕ ਇਸ ਡਰ ਦੇ ਸਾਹਿਬ ਵਿੱਚ ਕਿੱਦਾਂ ਜੀ ਸਕਣਗੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..