– ਕੇਂਦਰੀ ਮੰਤਰੀ ਸਿਮਰਤੀ ਇਰਾਨੀ ਨੂੰ ਮਿਲਿਆ ਮੁਸਲਿਮ ਮਹਾਂ ਸਭਾ ਪੰਜਾਬ ਦਾ ਵਫਦ
ਮਲੇਰਕੋਟਲਾ 08 ਜੂਨ 2023 – ਪਿਛਲੇ ਦਿਨੀਂ ਮੁਸਲਿਮ ਭਾਈਚਾਰੇ ਦੇ 293 ਦੇ ਕਰੀਬ ਹੱਜ ਯਾਤਰੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੁਆਰਾ ਮੱਕਾ-ਮਦੀਨਾ ਗਏ। ਜਿੱਥੇ ਉਹਨਾਂ ਨੂੰ ਮਦੀਨਾਂ ਦੇ ਪਵਿੱਤਰ ਸ਼ਹਿਰ ਵਿਖੇ ਠਹਿਰਾਇਆ ਗਿਆ। ਪੰਜਾਬ ਤੋਂ ਗਏ ਇਨ੍ਹਾਂ ਹੱਜ ਯਾਤਰੀਆਂ ਨੂੰ ਓਥੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਬੀਤੇ ਕੱਲ ਮੁਸਲਿਮ ਮਹਾਂ-ਸਭਾ (ਰਜਿ: ਪੰਜਾਬ) ਦਾ ਇਕ ਵਫਦ ਬਹਾਦਰ ਖਾਨ ਧਬਲਾਨ ਚੇਅਰਮੈਨ ਦੀ ਅਗਵਾਈ ਹੇਠ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਿਆ ਅਤੇ ਅਲਪਸੰਖਿਅਕ ਮਾਮਲਿਆਂ ਅਤੇ ਹੱਜ ਯਾਤਰੀਆਂ ਦੇ ਮਾਮਲਿਆਂ ਸੰਬੰਧੀ , ਕੇਂਦਰੀ ਮੰਤਰੀ ਸਿਮਰਤੀ ਇਰਾਨੀ ਨੂੰ ਮਿਲਿਆ।
ਇਸ ਵਫਦ ਵਿੱਚ ਮਲੇਰਕੋਟਲਾ ਤੋਂ ਸੀਨੀਅਰ ਵਾਈਸ ਚੇਅਰਮੈਨ ਹਾਸਿਮ ਸੂਫ਼ੀ ਅਹਿਮਦਗੜ੍ਹ ਅਤੇ ਅਬਦੁਲ ਰਸੀਦ ਖਿਲਜੀ (ਸਾਬਕਾ ਚੇਅਰਮੈਨ ਹੱਜ ਕਮੇਟੀ ਪੰਜਾਬ) ਅਤੇ ਵਿੱਤ ਸਕੱਤਰ ਮੁਕੱਰਮ ਸੈਫੀ ਮਾਲੇਰਕੋਟਲਾ ਅਤੇ ਜਨਰਲ ਸਕੱਤਰ ਅਜਮੀਲ ਖਾਨ ਭਾਦਸੋਂ ਸ਼ਾਮਿਲ ਸਨ। ਇਸ ਵਫਦ ਨੇ ਪੰਜਾਬ ਤੋਂ ਸਾਉਦੀ ਅਰਬ ਗਏ ਹਾਜੀਆਂ ਦੀਆਂ ਤਕਲੀਫਾਂ ਬਾਰੇ ਮੰਤਰੀ ਸਾਹਿਬਾ ਨੂੰ ਦੱਸਿਆ। ਮੰਤਰੀ ਸਾਹਿਬਾ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਹੱਜ ਯਾਤਰੀਆਂ ਦੇ ਮਾਮਲਿਆਂ ਦੇ ਇੰਚਾਰਜ ਸੈਕਰੇਟਰੀ ਸ੍ਰੀ ਸੀ ਪੀ ਐਸ ਬਖਸ਼ੀ (IRS) ਨੂੰ ਬੁਲਾਇਆ ਅਤੇ ਉਨ੍ਹਾ ਨੇ ਪੂਰਾ ਮਾਮਲਾ ਸੁਣ ਕੇ ਸੰਜੀਦਗੀ ਨਾਲ ਹੱਲ ਕਰਨ ਲਈ ਕਿਹਾ। ਸਰਦਾਰ ਬਖਸ਼ੀ ਜੀ ਨੇ ਪੂਰਾ ਇਕ ਘੰਟਾ ਮਾਮਲੇ ਨੂੰ ਸਮਝਣ ਤੋਂ ਬਾਅਦ ਐਕਸ਼ਨ ਲਿਆ।
ਹਿਮਾਚਲ ਸਟੇਟ ਹੱਜ ਯਾਤਰੀਆਂ ਨਾਲ ਗਈ (IPS) ਆਫੀਸਰ ਮੈਡਮ ਇਲਮਾ ਅਫਰੋਜ਼ ਨੂੰ ਕਾਲ ਕਰਕੇ ਤੁਰੰਤ ਪੰਜਾਬ ਦਾ ਅਡੀਸ਼ਨਲ ਚਾਰਜ ਦੇ ਕੇ ਮਦੀਨਾ ਸ਼ਹਿਰ ਦੇ ਸੰਬੰਧਤ ਹੋਟਲ (ਹੋਟਲ ਸਮਾ ਕੂਬਾ) ਵਿਖ਼ੇ ਪਹੁੰਚ ਕੇ, ਨੋਟਿਸ ਲੈ ਕੇ ਰਿਪੋਰਟ ਕਰਨ ਲਈ ਕਿਹਾ ਗਿਆ। ਦੋ ਘੰਟਿਆ ਬਾਅਦ ਹੀ ਹੱਜ ਯਾਤਰੀਆਂ ਦੇ ਖੁਸ਼ੀ ਦੇ ਸੁਨੇਹੇ ਆਉਣੇ ਸ਼ੁਰੂ ਹੋ ਗਏ। ਸਰਦਾਰ ਸੀ,ਪੀ,ਐਸ,ਬਖਸ਼ੀ (IRS) ਨੂੰ ਵਫ਼ਦ ਨੇ ਮੰਗਾਂ ਸਬੰਧੀ ਇਕ ਮੰਗ ਪੱਤਰ ਦਿੱਤਾ, ਜਿਸ ਤੇ ਉਹਨਾਂ ਨੇ ਭਰੋਸਾ ਦਿਵਾਇਆ ਕਿ ਪੰਜਾਬ ਦੇ ਹੱਜ ਯਾਤਰੀਆਂ ਨੂੰ ਇਸ ਤੋਂ ਬਾਅਦ ਪਵਿੱਤਰ ਸ਼ਹਿਰ ਮੱਕਾ ਸ਼ਰੀਫ ਵਿਖੇ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਹਨਾਂ ਨੇ ਮੁਸਲਿਮ ਮਹਾਂ ਸਭਾ ਪੰਜਾਬ ਦੇ ਵਫ਼ਦ ਨੂੰ ,ਹੱਜ ਦੇ ਮੁਕੰਮਲ ਹੋਣ ਤੱਕ ਸੰਪਰਕ ਵਿੱਚ ਰਹਿਣ ਲਈ ਕਿਹਾ।
ਅਖੀਰ ਵਿੱਚ ਦਿੱਤੇ ਗਏ ਮੰਗ ਪੱਤਰ ਵਿਚੋਂ 2 ਮੰਗਾਂ ਨੂੰ ਤੁਰੰਤ ਪ੍ਰਵਾਨਗੀ ਦਿੰਦਿਆਂ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੱਜ ਯਾਤਰਾ ਲਈ ਪੰਜਾਬ ਸਟੇਟ ਦਾ ਅਲੱਗ ਤੋ ਕੋਆਰਡੀਨੇਟਰ ਲਗਾ ਕੇ ਭੇਜਿਆ ਜਾਇਆ ਕਰੇਗਾ ਅਤੇ ਨਾਲ ਹੀ ਸਾਉਦੀਆ ਬਿੱਲਡਿੰਗ ਸਿਲੈਕਸਨ ਕਮੇਟੀ ਵਿੱਚ ਵੀ ਪੰਜਾਬ ਸਟੇਟ ਦੇ ਇੱਕ ਵਿਅਕਤੀ ਨੂੰ ਸਿਲੈਕਟ ਕੀਤਾ ਜਾਵੇਗਾ।