ਲੁਧਿਆਣਾ ਵਿੱਚ ਬੀਤੀ ਦਿਨੀਂ ਲਗਾਤਾਰ ਹੋਈ ਸੀ ਬਰਸਾਤ ਜਿਸ ਦੇ ਚਲਦਿਆਂ ਤਾਪਮਾਨ ਵਿੱਚ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਲਗਾਤਾਰ ਦਿਨ ਅਤੇ ਰਾਤ ਠੰਡੇ ਹਨ। ਆਉਣ ਵਾਲੇ ਦਿਨਾਂ ਵਿੱਚ ਬੇਸ਼ੱਕ ਬਰਸਾਤ ਦੀ ਕੋਈ ਵੀ ਸੰਭਾਵਨਾ ਨਹੀਂ ਜਤਾਈ ਜਾ ਰਹੀ ਪਰ ਠੰਡੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਜਿਸ ਨੂੰ ਲੈ ਕੇ ਆਉਣ ਵਾਲੇ ਤਿੰਨ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਜਿਸ ਨੂੰ ਲੈ ਕੇ ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕੀ ਨਵੇਂ ਸਾਲ ਨੂੰ ਠੰਡ ਰਹਿਣ ਅਤੇ ਸੀਤ ਲਹਿਰ ਦੀ ਸੰਭਾਵਨਾ ਹੈ ਅਤੇ ਆਉਣ ਵਾਲੇ ਤਿੰਨ ਦਿਨ ਠੰਡੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਅਤੇ ਤਾਪਮਾਨ ਵਿੱਚ ਗਿਰਾਵਟ ਰਹੇਗੀ ਜਿਸ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਦਸੰਬਰ ਮਹੀਨੇ ਵਿੱਚ ਆਮ ਤੌਰ ਤੇ 15 ਐਮਐਮ ਦੇ ਕਰੀਬ ਵਾਰਿਸ ਹੁੰਦੀ ਹੈ ਪਰ ਇਸ ਵਾਰ 34 ਐਮਐਮ ਦੇ ਕਰੀਬ ਲਗਭਗ ਬਾਰਿਸ਼ ਹੋਈ ਹੈ ਜਿਸ ਨਾਲ ਤਾਪਮਾਨ ਵਿੱਚ ਕਾਫੀ ਗਿਰਾਵਟ ਆਈ ਹੈ।
ਬੇਸ਼ੱਕ ਆਲੂਆਂ ਦੀ ਫਸਲ ਦਾ ਕਾਫੀ ਜਗ੍ਹਾ ਤੇ ਨੁਕਸਾਨ ਦੇਖਣ ਨੂੰ ਮਿਲਿਆ ਹੋਇਆ ਪਰ ਇਸ ਦੇ ਨਾਲ ਕਣਕ ਆਦਿ ਫਸਲ ਨੂੰ ਫਾਇਦਾ ਹੀ ਮਿਲੇਗਾ ਅਤੇ ਉਹਨਾਂ ਨੇ ਆਮ ਲੋਕਾਂ ਨੂੰ ਜਰੂਰ ਸਲਾਹ ਦਿੱਤੀ ਹੈ ਕਿ ਸੀਤ ਲਹਿਰ ਦੇ ਚੱਲਦਿਆਂ ਲੋਕ ਆਪਣੀ ਸਿਹਤ ਦਾ ਧਿਆਨ ਰੱਖਣ ਬਾਹਰ ਨਿਕਲਣ ਸਮੇਂ ਗਰਮ ਕੱਪੜੇ ਜਰੂਰ ਪਾਉਣ ਤਾਂ ਜੋ ਸਰਦੀ ਦਾ ਅਸਰ ਘਟ ਸਕੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..