Htv Punjabi
Punjab

ਪੰਜਾਬ ਵਿਧਾਨ ਸਭਾ ‘ਚ ਭਾਰੀ ਹੰਗਾਮਾ: ਮੁੱਖ ਮੰਤਰੀ ਚੰਨੀ ਦੀ ਟਿੱਪਣੀ ‘ਤੋਂ ਬਾਅਦ ਸਿੱਧੂ – ਮਜੀਠੀਆ ਭਿੜੇ

ਕੇਂਦਰੀ ਖੇਤੀ ਐਕਟ ਨੂੰ ਰੱਦ ਕਰਨ ਦੀ ਤਜਵੀਜ਼ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਵਿੱਚ ਜ਼ਬਰਦਸਤ ਹੰਗਾਮਾ ਹੋਇਆ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਮਜੀਠੀਆ ਸਾਬ ਗੰਦਗੀ ਨਾਲ ਭਰੇ ਪਏ ਹਨ, ਉਹਨਾਂ ਇਹ ਵੀ ਕਿਹਾ ਕੇ ਮਜੀਠੀਆ ਨਸ਼ਾ ਤਸਕਰੀ ਕਰਦੇ ਹਨ| ਇਸ ਤੋਂ ਬਾਅਦ ਮਜੀਠੀਆ ਅਤੇ ਅਕਾਲੀ ਦਲ ਦੇ ਵਿਧਾਇਕ ਮੁੱਖ ਮੰਤਰੀ ਦੀ ਕੁਰਸੀ ਨੇੜੇ ਆ ਗਏ। ਉਦੋਂ ਤੱਕ ਸਿੱਧੂ ਵੀ ਪਿੱਛੇ ਤੋਂ ਉੱਠ ਕੇ ਆ ਗਏ। ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਤਕਰਾਰ ਹੋ ਗਈ। ਨਵਜੋਤ ਸਿੱਧੂ ਨੇ ਮਜੀਠੀਆ ਨੂੰ ਇਥੋਂ ਤੱਕ ਵੀ ਕਿਹਾ ਕੇ ਓ ਨਸ਼ਾ ਤਸਕਰ ਪਿੱਛੇ ਹੱਟ ਜਿਸਤੋਂ ਬਾਅਦ ਮਾਹੌਲ ਕਾਫੀ ਤਣਾਅਪੂਰਣ ਹੋ ਗਿਆ|

ਅਕਾਲੀ ਦਲ ਨੇ ਮੁੱਖ ਮੰਤਰੀ ਚੰਨੀ ਨੂੰ ਆਪਣੇ ਸ਼ਬਦ ਵਾਪਸ ਲੈਣ ਲਈ ਕਹਿ ਕੇ ਹੰਗਾਮਾ ਸ਼ੁਰੂ ਕਰ ਦਿੱਤਾ ਹੈ। ਜਿਸ ਤੋਂ ਬਾਅਦ ਸਦਨ ਨੂੰ 4 ਵਾਰ ਮੁਲਤਵੀ ਕਰਨਾ ਪਿਆ। ਅੰਤ ਵਿੱਚ ਸਪੀਕਰ ਨੇ ਅਕਾਲੀ ਦਲ ਦੇ ਵਿਧਾਇਕਾਂ ਨੂੰ ਸਦਨ ਵਿੱਚੋਂ ਬਾਹਰ ਕੱਢ ਦਿੱਤਾ। ਮਜੀਠੀਆ ਨੇ ਭਾਜਪਾ ਛੱਡਣ ਲਈ ਸਿੱਧੂ ‘ਤੇ ਹਮਲਾ ਬੋਲਿਆ। ਇਸ ‘ਤੇ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਮਤਰੇਈ ਮਾਂ ਨੂੰ ਇਸ ਲਈ ਛੱਡਿਆ ਕਿਉਂਕਿ ਉਹ ਪੰਜਾਬ ਦੇ ਨਾਲ ਖੜ੍ਹੇ ਹਨ। ਸਿੱਧੂ ਨੇ ਮਜੀਠੀਆ ‘ਤੇ ਨਸ਼ਿਆਂ ਨੂੰ ਲੈ ਕੇ ਵੀ ਗੰਭੀਰ ਦੋਸ਼ ਲਾਏ। ਸਿੱਧੂ ਨੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਐਸਟੀਐਫ ਦੀ ਰਿਪੋਰਟ ਜਲਦੀ ਜਨਤਕ ਕਰਨ ਲਈ ਕਿਹਾ।

ਸਿੱਧੂ ਨੇ ਇੱਥੋਂ ਤੱਕ ਕਿਹਾ ਕਿ ਸੁਖਬੀਰ ਬਾਦਲ ਆਪਣੇ ਸੁਪਨਿਆਂ ਵਿੱਚ ਵੀ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇਖਦੇ ਹਨ। ਜੇ ਸੁਖਬੀਰ ਰਾਤ ਨੂੰ ਜਾਗਦਾ ਹੈ ਤਾਂ ਹਰਸਿਮਰਤ ਕੌਰ ਬਾਦਲ ਉਸਨੂੰ ਕਹਿੰਦੀ ਹੈ ਸੌਂ ਜਾਓ ਨਹੀਂ ਤਾਂ ਰਾਜਾ ਵੜਿੰਗ ਆ ਜਾਵੇਗਾ।

Related posts

ਜੇਕਰ ਹੱਥ-ਪੈਰ ਸੌਣ ਲੱਗਣ ਤਾਂ ਇਹ 11 ਬਿਮਾਰੀਆਂ ਦੇ ਸੰਕੇਤ ਨੇ

htvteam

ਆਹ ਕਾਰਨਾਂ ਕਰਕੇ ਰੁਕ ਜਾਂਦੀ ਹੈ ਪ੍ਰੇਗਨੈਂਸੀ ਕੁੱਖ ਰਹਿੰਦੀ ਹੈ ਬਾਂਝ

htvteam

ਆਹ ਸਰਪੰਚਣੀ ਦੇ ਪਤੀ ਦੀ ਵੀਡਿਉ ਨੇ ਮ/ ਚਾਇ/ ਆ ਤਹਿਲਕਾ ?

htvteam