ਅੰਮ੍ਰਿਤਸਰ ਬਾਈਪਾਸ ਦੇ ਫਲਾਈ ਓਵਰ ਦੇ ਉੱਤੋਂ ਹੇਠਾਂ ਡਿੱਗੀ ਇੰਡੈਵਰ ਕਾਰ
ਕਾਰ ਚ ਸਵਾਰ ਦੋ ਲੋਕ ਹੋਏ ਜਖਮੀ
ਜਖਮੀਆਂ ਨੂੰ ਹਸਪਤਾਲ ਚ ਕਰਵਾਇਆ ਦਾਖਲ
ਤੇਜ਼ ਰਫਤਾਰ ਵਾਹਨ ਚਲਾਉਣ ਨਾਲ ਆਏ ਦਿਨ ਹੀ ਹਾਦਸੇ ਵਾਪਰਦੇ ਰਹਿੰਦੇ ਹਨ ਅਤੇ ਅੰਮ੍ਰਿਤਸਰ ਦੇ ਮਜੀਠਾ ਬਾਈਪਾਸ ਤੇ ਇੱਕ ਅਜੀਬ ਹਾਦਸਾ ਸਾਹਮਣੇ ਆਇਆ ਜਿੱਥੇ ਕਿ ਕਾਰ ਦਾ ਸਟੇਰਿੰਗ ਲੋਕ ਹੋਣ ਦੇ ਕਾਰਨ ਕਾਰ ਫਲਾਈ ਓਵਰ ਤੋਂ ਹੇਠਾਂ ਡਿੱਗ ਗਈ। ਮਿਲੀ ਜਾਣਕਾਰੀ ਅਨੁਸਾਰ ਇੰਡੈਵਰ ਕਾਰ ਜਦੋਂ ਅੰਮ੍ਰਿਤਸਰ ਮਜੀਠਾ ਬਾਈਪਾਸ ਤੇ ਫਲਾਈ ਓਵਰ ਦੇ ਉੱਪਰੋਂ ਹੇਠਾਂ ਆ ਰਹੀ ਸੀ ਤਾਂ ਅਚਾਨਕ ਕਾਰ ਦਾ ਸਟੇਰਿੰਗ ਲੋਕ ਫੋਨ ਤੇ ਦਮ ਹੀ ਫਲਾਈ ਓਵਰ ਤੋਂ ਹੀ ਥੱਲੇ ਡਿੱਗ ਗਏ ਜਿਸ ਕਰਕੇ ਕਾਰ ਦਾ ਬੁਰੀ ਤਰੀਕੇ ਨੁਕਸਾਨ ਹੋ ਗਿਆ ਅਤੇ ਕਾਰ ਚ ਸਵਾਰ ਦੋ ਲੋਕ ਜਖਮੀ ਹੋ ਗਏ।
ਇਸ ਸਬੰਧੀ ਮੌਕੇ ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਇਕਦਮ ਹੀ ਕਾਰ ਫਲਾਈ ਓਵਰ ਦੇ ਸਾਈਡ ਤੇ ਬਣੀ ਦੀਵਾਰ ਤੋੜ ਕੇ ਹੇਠਾਂ ਆਣ ਡਿੱਗੀ ਅਤੇ ਕਾਰ ਚ ਸਵਾਰ ਦੋ ਲੋਕਾਂ ਨੂੰ ਕਾਰ ਚੋਂ ਬਾਹਰ ਕੱਢਿਆ ਅਤੇ ਮੌਕੇ ਤੇ ਐਂਬੂਲੈਂਸ ਨੂੰ ਬੁਲਾਇਆ ਤੇ ਫਿਰ ਉਹਨਾਂ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਦੂਸਰੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਕਾਰ ਫਲਾਈ ਓਵਰ ਤੋਂ ਹੇਠਾਂ ਡਿੱਗਣ ਦੀ ਜਾਣਕਾਰੀ ਮਿਲੀ ਆ ਤੇ ਉਹ ਮੌਕੇ ਤੇ ਪਹੁੰਚੇ ਹਨ ਅਤੇ ਕਾਰ ਸਵਾਰ ਦੋ ਲੋਕਾਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਜੋ ਕਿ ਇਸ ਸਮੇਂ ਖਤਰੇ ਤੋਂ ਬਾਹਰ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..