ਹਸਪਤਾਲ ਦੇ ਬਾਹਰ ਖੜ੍ਹਾ ਹੋ ਆਪਣੇ ਰਿਸ਼ਤੇਦਾਰਾਂ ਨੂੰ ਆਪਣੀ ਸੁੱਖ ਸਾਂਦ ਬਾਰੇ ਜਾਣਕਾਰੀ ਦੇ ਰਿਹਾ ਇਹ ਓਹੀ ਸਰਪੰਚ ਅਤੇ ਹਸਪਤਾਲ ਦਾ ਮਾਲਿਕ ਹੈ ਜਿਸ ਨੂੰ ਚੇਤਾਵਨੀ ਦੇਣ ਤੋਂ ਬਾਅਦ ਤੂਫ਼ਾਨ ਨੇ ਰਾਤ ਵੇਲੇ ਇੱਕ ਖ਼ੌਫ਼ਨਾਕ ਟ੍ਰੇਲਰ ਵਿਖਾ ਦਿੱਤਾ | ਜਿਸ ਤੋਂ ਬਾਅਦ ਪੂਰੇ ਇਲਾਕੇ ‘ਚ ਦਹਿਸ਼ਤ ਛਾ ਗਈ | ਸਰਪੰਚ ਦੇ ਰਿਸ਼ਤੇਦਾਰ ਹੁਣ ਫੋਨ ਕਰ ਕਰ ਹਾਲ ਜਾਣ ਰਹੇ ਨੇ |
ਮਾਮਲਾ ਹੈ ਜਿਲਾ ਗੁਰਦਾਸਪੁਰ ਦੇ ਥਾਣਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਤਲਵੰਡੀ ਰਾਮਾ ਦਾ, ਜਿੱਥੇ ਪਿੰਡ ਪੱਖੋਕੇ ਦਾ ਰਹਿਣ ਵਾਲਾ ਅਤੇ ਸਰਪੰਚ ਨਿਜੀ ਹਸਪਤਾਲ ਚਲਾਉਂਦਾ ਹੈ |