ਮਾਮਲਾ ਹੈ ਬਟਾਲਾ ਦਾ, ਜਿੱਥੇ ਇੱਕ ਬਰਾਤ ਜਾ ਰਹੀ ਸੀ ਕਿ ਬੈਂਕ ਕਾਲੋਨੀ ਇਲਾਕੇ ‘ਚ ਬਰਾਤ ਲੈਕੇ ਜਾ ਜਾ ਰਹੀ ਬੱਸ ਦੇ ਡਰਾਈਵਰ ਕੋਲੋਂ ਬਸ ਬੇਕਾਬੂ ਹੋ ਸੜਕ ਕਿਨਾਰੇ ਲੱਗੇ ਬਿਜਲੀ ਬੋਰਡ ਦੇ ਮੀਟਰ ਬਾਕਸ ਨਾਲ ਜਾ ਟਕਰਾਈ ਤੇ ਵੱਡਾ ਧਮਾਕਾ ਹੋ ਗਿਆ | ਜਿਸ ਨਾਲ ਇਲਾਕੇ ਚ ਹਫੜਾ ਤਫਰੀ ਮੱਚ ਗਈ | ਇਸ ਮੌਕੇ ਇਲਾਕੇ ਦੇ ਲੋਕਾਂ ਅਤੇ ਬਸ ਚ ਸਵਾਰ ਬਰਾਤੀਆਂ ਨੇ ਦੱਸਿਆ ਕਿ ਇਸ ਸੜਕ ਹਾਦਸੇ ਦੀ ਵਜ੍ਹਾ ਬਸ ਡਰਾਈਵਰ ਵਲੋਂ ਕੀਤਾ ਗਿਆ ਨਸ਼ਾ ਸੀ |