ਫਰੀਦਕੋਟ ਦੇ ਕਸਬੇ ਸਾਦਿਕ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਹੱਥਾਂ ‘ਤੇ ਮਹਿੰਦੀ ਲਗਾ ਕੇ ਇਕ ਲਾੜੀ ਆਪਣੇ ਲਾੜਾ ਦਾ ਇੰਤਜ਼ਾਰ ਕਰਦੀ ਰਹੀ ਪਰ ਮੁੰਡਾ ਘੋੜ੍ਹੀ ਚੜ੍ਹਨ ਤੋਂ ਪਹਿਲਾਂ ਹੀ ਘਰੋਂ ਫਰਾਰ ਹੋ ਗਿਆ। ਜਦੋਂ ਕੁੜੀ ਦੇ ਮਾਪੇ ਮੁੰਡੇ ਨੂੰ ਸ਼ਗਨ ਲਾਉਣ ਗਏ ਤਾਂ ਮੁੰਡਾ ਪਹਿਲਾਂ ਹੀ ਫਰਾਰ ਹੋ ਗਿਆ। ਜਿਸ ਤੋਂ ਬਾਅਦ ਦੋਨਾਂ ਪਰਿਵਾਰਾਂ ਚ ਗਹਿਮਾਂ ਗਹਿਮੂ ਹੋ ਗਈ।
ਦਰਅਸਲ ਸਾਦਿਕ ਵਿਖੇ ਇਕ ਪਰਿਵਾਰ ਵਿਚ ਇਕ ਕੁੜੀ ਦਾ ਵਿਆਹ ਸੀ ਅਤੇ ਅੱਜ ਬਰਾਤ ਆਉਣੀ ਸੀ। ਬਾਰਾਤ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਸਨ। ਕੁੜੀ ਦੇ ਮਾਪਿਆਂ ਵੱਲੋਂ ਬੜੇ ਸੱਧਰਾਂ ਅਤੇ ਚਾਵਾਂ ਨਾਲ ਸਾਰੀਆਂ ਰਸਮਾਂ ਕੀਤੀਆਂ ਜਾ ਰਹੀਆਂ ਸਨ ਜਿਸ ਤਹਿਤ ਜਦ ਲੜਕੀ ਵਾਲੇ ਲੜਕੇ ਦੇ ਪਿੰਡ ਸ਼ਗਨ ਪਾਉਣ ਲਈ ਪੁਜੇ ਤਾਂ ਪਤਾ ਲਗਾ ਕੇ ਲੜਕਾ ਘਰ ਚ ਮੌਜੂਦ ਨਹੀਂ ਸੀ ਅਤੇ ਉਹ ਚੁੱਪ ਚੁਪੀਤੇ ਘਰੋਂ ਫ਼ਰਾਰ ਹੋ ਗਿਆ। ਦੱਸਿਆ ਜਾ ਰਿਹਾ ਕਿ ਮੁੰਡੇ ਦਾ ਕਿਸੇ ਹੋਰ ਕੁੜੀ ਨਾਲ ਚੱਕਰ ਚਲਦਾ ਸੀ
ਇਸ ਮੌਕੇ ਲੜਕੇ ਦੇ ਘਰਵਾਲਿਆਂ ਨੇ ਦੱਸਿਆ ਕੇ ਓਹਨਾ ਦਾ ਲੜਕਾ ਘਰੋਂ ਬਿਨਾ ਦੱਸੇ ਚਲਾ ਗਿਆ ਜਿਸ ਨੂੰ ਭਾਲਣ ਦੀ ਕੋਸ਼ਿਸ ਕੀਤੀ ਗਈ ਪਰ ਕੋਈ ਪਤਾ ਨਹੀਂ ਲੱਗਾ।ਉਨ੍ਹਾਂ ਦੱਸਿਆ ਕਿ ਲੜਕੇ ਦੇ ਪਹਿਲੇ ਸਬੰਧਾਂ ਬਾਰੇ ਵਿਚੋਲੇ ਨੂੰ ਸਾਰਾ ਕੁੱਜ ਦੱਸਿਆ ਗਿਆ ਸੀ ਪਰ ਉਸ ਵੱਲੋਂ ਲੜਕੀ ਵਾਲਿਆ ਨੂੰ ਕੁੱਜ ਨਹੀਂ ਦੱਸਿਆ ਗਿਆ ਜਦਕਿ ਜਿਸ ਲੜਕੀ ਨਾਲ ਪਹਿਲਾ ਸਬੰਧ ਸਨ ਉਸ ਨਾਲ ਟੁੱਟ ਫੁਟ ਹੋ ਚੁਕੀ ਸੀ।
ਫਿਲਹਾਲ ਪੁਲਿਸ ਵੱਲੋਂ ਦੋਨਾਂ ਧਿਰਾਂ ਵਿਚਲੇ ਗਲਬਾਤ ਕਰਵਾਈ ਜਾ ਰਹੀ ਹੈ ਉਸ ਤੋਂ ਬਾਅਦ ਜਿਵੇ ਵੀ ਸਹਿਮਤੀ ਬਣੇਗੀ ਉਸ ਹਿਸਾਬ ਨਾਲ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..