Htv Punjabi
Punjab Video

ਬਾਪੂ ਹੋਇਆ ਗੁੰਮ, ਪੋਸਟਰ ਚ ਲਿਖੀ ਲਾਈਨ ਪੜ੍ਹਕੇ ਲੋਕਾਂ ਨੇ ਰੱਖੀ ਬਾਜ਼ ਵਰਗੀ ਅੱਖ

ਹਰਿਮੰਦਰ ਸਾਹਿਬ ਮੱਥਾ ਟੇਕਣ ਆਇਆ 75 ਸਾਲਾ ਬਜ਼ੁਰਗ ਲਾਪਤਾ

ਲੱਭਣ ਵਾਲੇ ਨੂੰ ਰੱਖਿਆ 20 ਹਜਾਰ ਦਾ ਇਨਾਮ
ਮੱਥਾ ਟੇਕਣ ਲਈ ਪਰਿਵਾਰ ਸਣੇ ਆਇਆ ਸੀ ਨਾਲ
ਉਨ੍ਹਾ ਕਿਹਾ ਕਿ 6 ਜੂਨ ਨੂੰ ਅਸੀਂ ਇੱਥੇ ਪੁੱਜੇ ਸੀ ਤੇ ਸੱਤ ਜੂਨ ਨੂੰ ਸਵੇਰੇ ਲਾਪਤਾ ਹੋ ਗਏ,,,,,ਪਰਿਵਾਰ ਨੇ ਕਿਹਾ ਕਿ ਉਨ੍ਹਾ ਦੇ ਪਿਤਾ ਦਰਸ਼ਨ ਸਿੰਘ ਜਿਨ੍ਹਾ ਦੀ ਉਮਰ 75 ਸਾਲ ਦੇ ਕਰੀਬ ਹੈ ਉਨ੍ਹਾ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ,,,,,,ਅੱਜ ਪੀੜਿਤ ਪਰਿਵਾਰ ਆਪਣੇ ਬਜ਼ੁਰਗ ਪਿਤਾ ਦੇ ਲਾਪਤਾ ਹੋਣ ਤੇ ਸੜਕਾਂ ਤੇ ਪੋਸਟਰ ਲਾਉਂਦਾ ਹੋਇਆ ਨਜ਼ਰ ਆਇਆ,,,,,,,ਉਥੇ ਅਸੀਂ ਪੀੜਿਤ ਪਰਿਵਾਰ ਨੇ ਦੱਸਿਆ ਜੀ ਅਸੀਂ ਇਸਦੀ ਸ਼ਿਕਾਇਤ ਥਾਣਾ ਕਤਵਾਲੀ ਤੇ ਪੁਲਿਸ ਚੌਂਕੀ ਗਲਿਆਰਾ ਵਿਖੇ ਵੀ ਕੀਤੀ ਹੈ।

ਉੱਥੇ ਹੀ ਪਰਿਵਾਰ ਨੇ ਮੀਡੀਆ ਤੇ ਪਰਿਵਾਰ ਲਗਾਈ ਗਈ ਉਹਨਾਂ ਦੇ ਪਿਤਾ ਨੂੰ ਲੱਭਣ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ। ਜਦੋਂ ਇਸ ਬਾਰੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਬੋਲਣ ਦੇ ਲਈ ਤਿਆਰ ਨਹੀਂ,,,,,

ਅੰਮ੍ਰਿਤਸਰ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਆਇਆ ਇੱਕ 75 ਸਾਲਾ ਬਜ਼ੁਰਗ ਵਿਅਕਤੀ ਲਾਪਤਾ ਹੋ ਗਿਆ ਹੈ। ਲਾਪਤਾ ਵਿਅਕਤੀ ਦੀ ਪਛਾਣ ਦਰਸ਼ਨ ਸਿੰਘ ਵਜੋਂ ਹੋਈ ਹੈ ਜੋ ਜ਼ਿਲ੍ਹਾ ਸੰਗਰੂਰ ਦੇ ਹਲਕਾ ਸੁਨਾਮ ਦੇ ਪਿੰਡ ਲਖਮੀਰ ਬਾਲਾ ਦੇ ਨਿਵਾਸੀ ਹਨ। ਇਸ ਮੌਕੇ ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਜਿਹੜਾ ਵੀ ਉਹਨਾਂ ਦੇ ਬਜ਼ੁਰਗ ਤੇ ਸਾਨੂੰ ਲੱਭੇਗਾ ਉਸ ਨੂੰ 20 ਹਜਾਰ ਰੁਪਏ ਇਨਾਮ ਦਿੱਤਾ ਜਾਵੇਗਾ। ਲਾਪਤਾ ਹੋਏ ਦਰਸ਼ਨ ਸਿੰਘ ਦਾ ਪਰਿਵਾਰ ਗਰਮੀਆਂ ਦੀਆਂ ਛੁੱਟੀਆਂ ਦੌਰਾਨ 6 ਜੂਨ ਨੂੰ ਗੁਰੂ ਘਰ ਮੱਥਾ ਟੇਕਣ ਲਈ ਅੰਮ੍ਰਿਤਸਰ ਆਇਆ ਸੀ। ਪਰਿਵਾਰਕ ਮੈਂਬਰਾਂ ਦੇ ਅਨੁਸਾਰ, 7 ਜੂਨ ਦੀ ਸਵੇਰ 9 ਵਜੇ ਉਨ੍ਹਾਂ ਨੂੰ ਅਖੀਰੀ ਵਾਰ ਗੁਰਦੁਆਰਾ ਬਾਬਾ ਅਟੱਲ ਸਾਹਿਬ ਦੇ ਨੇੜੇ ਸੀਸੀਟੀਵੀ ਕੈਮਰੇ ਵਿੱਚ ਦੇਖਿਆ ਗਿਆ।

ਦਰਸ਼ਨ ਸਿੰਘ ਦੀ ਦਿਮਾਗੀ ਹਾਲਤ ਠੀਕ ਨਹੀਂ ਦੱਸੀ ਜਾ ਰਹੀ ਹੈ ਜਿਸ ਕਾਰਨ ਪਰਿਵਾਰ ਨੂੰ ਉਨ੍ਹਾਂ ਦੀ ਸੁਰੱਖਿਆ ਲੈ ਕੇ ਗੰਭੀਰ ਚਿੰਤਾ ਹੈ। ਪਰਿਵਾਰ ਨੇ ਪੁਲਿਸ ਚੌਂਕੀ ਗਲਿਆਰਾ ਜੋਕਿ ਥਾਣਾ ਕੋਤਵਾਲੀ ਦੇ ਵਿੱਚ ਹੈ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਹੈ।ਇਸ ਸਬੰਧੀ ਪਰਿਵਾਰ ਵਲੋਂ ਅੱਜ ਸ਼ਹਿਰ ਦੇ ਕਈ ਹਿੱਸਿਆਂ ‘ਚ ਪੋਸਟਰ ਲਾ ਕੇ ਲੋਕਾਂ ਤੱਕ ਆਪਣੀ ਅਪੀਲ ਪਹੁੰਚਾਈ ਗਈ। ਪਰਿਵਾਰ ਨੇ ਮੀਡੀਆ ਰਾਹੀਂ ਵੀ ਜਨਤਾ ਅਤੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਪਿਤਾ ਦੀ ਭਾਲ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾਵੇ। ਜਦੋਂ ਮੀਡੀਆ ਵਲੋਂ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਉਚਿਤ ਕਾਰਵਾਈ ਕੀਤੀ ਜਾ ਰਹੀ ਹੈ, ਪਰ ਫਿਲਹਾਲ ਹੋਰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਾਵੇਗੀ। ਪਰਿਵਾਰਕ ਮੈਂਬਰ ਦਰਦ ਭਰੇ ਸ਼ਬਦਾਂ ‘ਚ ਕਹਿ ਰਹੇ ਹਨ ਕਿ, “ਅਸੀਂ ਹਰ ਥਾਂ ਭਾਲ ਕਰ ਰਹੇ ਹਾਂ, ਪਰ ਸਾਨੂੰ ਹਜੇ ਤੱਕ ਕੋਈ ਪਤਾ ਨਹੀਂ ਲੱਗਿਆ। ਸਾਡੀ ਬੇਨਤੀ ਹੈ ਕਿ ਜਿਸ ਕਿਸੇ ਨੇ ਵੀ ਉਨ੍ਹਾਂ ਨੂੰ ਕਿਤੇ ਵੇਖਿਆ ਹੋਵੇ ਤਾਂ ਸਾਡੇ ਨਾਲ ਜਾਂ ਪੁਲਿਸ ਨਾਲ ਸੰਪਰਕ ਕਰੋ।”,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

15 ਦਿਨ ਆਪਣੇ ਰਸੋਈ ‘ਚੋਂ ਖਾਓ ਆਹ ਚੀਜ਼ ਫੇਰ ਦੇਖੋ ਚਮਤਕਾਰ

htvteam

ਜਦੋਂ ਕੈਦੀਆਂ ਨਾਲ ਭਰੀ ਬੱਸ ਨੇ ਮਾਰੀ ਕਾਰ ਨੂੰ ਟੱ-ਕਰ

htvteam

ਦੇਖੋ ਸ਼ਮਸ਼ਾਨ ਘਾਟ ਤੋਂ ਕਾਲ ਨੇ ਗੱਭਰੂ ਮੁੰਡੇ ਦਾ ਕਿਵੇਂ ਕੀਤਾ ਪਿੱਛਾ; ਦੇਖੋ ਵੀਡੀਓ

htvteam

Leave a Comment