Htv Punjabi
Punjab

ਬਿਕਰਮ ਮਜੀਠੀਆ ਨੂੰ ਬਚਾਉਣ ਲਈ ਕਾਂਗਰਸ-ਸ਼੍ਰੋਮਣੀ ਅਕਾਲੀ ਦਲ ਦਾ ਸਮਝੌਤਾ: ਆਪ

ਆਮ ਆਦਮੀ ਪਾਰਟੀ (ਆਪ) ਨੇ ਬੁੱਧਵਾਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਨਸ਼ਿਆਂ ਦੇ ਮਾਮਲੇ ‘ਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਬਚਾਉਣ ਲਈ ਸੌਦਾ ਕਰਨ ਦਾ ਦੋਸ਼ ਲਗਾਇਆ ਹੈ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਦੋਸ਼ ਲਾਇਆ ਕਿ ਇਸ ਮਾਮਲੇ ਵਿੱਚ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਦੀ ਫਟਕਾਰ ਤੋਂ ਬਾਅਦ ਮੁੱਖ ਮੰਤਰੀ ਚੰਨੀ ਨੇ ਸੁਖਬੀਰ ਨਾਲ ਫਾਰਮ ਹਾਊਸ ‘ਤੇ ਗੁਪਤ ਮੀਟਿੰਗ ਕੀਤੀ। “ਮੀਟਿੰਗ ਦੌਰਾਨ ਦੋਵਾਂ ਆਗੂਆਂ ਵਿਚਕਾਰ ਸਮਝੌਤਾ ਹੋਇਆ ਕਿ ਸਰਕਾਰ ਮਜੀਠੀਆ ਨੂੰ ਬਹੁਤ ਕਮਜ਼ੋਰ ਕੇਸ ਬਣਾ ਕੇ ਗ੍ਰਿਫਤਾਰ ਕਰੇਗੀ, ਤਾਂ ਜੋ ਅਗਲੇ ਹੀ ਦਿਨ ਉਸ ਨੂੰ ਜ਼ਮਾਨਤ ਮਿਲ ਸਕੇ।” ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਨੂੰ ਜਾਣਕਾਰੀ ਮੁਹੱਈਆ ਕਰਵਾ ਦਿੱਤੀ ਗਈ ਹੈ।

ਚੱਢਾ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਲੋਕਾਂ ਨੂੰ ਮੂਰਖ ਬਣਾਉਣ ਲਈ ਕੈਮਰੇ ਵਾਲਿਆਂ ਦੀ ਫੌਜ ਨਾਲ ਬਾਦਲ ਦੀਆਂ ਬੱਸਾਂ ਨੂੰ ਜ਼ਬਤ ਕੀਤਾ ਸੀ। ਪਰ ਅਗਲੇ ਹੀ ਦਿਨ ਅਦਾਲਤ ਨੇ ਸਾਰੀਆਂ ਬੱਸਾਂ ਨੂੰ ਛੱਡਣ ਦੇ ਹੁਕਮ ਦੇ ਦਿੱਤੇ। ਉਨ੍ਹਾਂ ਕਿਹਾ ਕਿ ਇਸ ਵਾਰ ਮੁੱਖ ਮੰਤਰੀ ਖੁਦ ਵੀ ਅਜਿਹਾ ਹੀ ਕੁਝ ਕਰਨ ਜਾ ਰਹੇ ਹਨ। ਚੱਡਾ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਚੰਨੀ ਅਤੇ ਸੁਖਬੀਰ ਦਾ ਲੰਬੇ ਸਮੇਂ ਤੋਂ ਰਿਸ਼ਤਾ ਹੈ। ਪਿਛਲੇ ਦਿਨੀਂ ‘ਲੁਧਿਆਣਾ ਸਿਟੀ ਸੈਂਟਰ ਘੁਟਾਲੇ’ ਦੇ ਮੁਲਜ਼ਮ ਚੰਨੀ ਆਪਣੇ ਭਰਾ ਨੂੰ ਬਚਾਉਣ ਲਈ ਸੁਖਬੀਰ ਨੂੰ ਮਿਲਣ ਗਏ ਸਨ।

Related posts

ਦੇਖਲੋ ਕੀ ਕਰ ਤਾ

htvteam

ਪਰਿਵਾਰ ਵਧਾਉ ਲੱਡੂ ਖਾਓ ਡਾਕਟਰ ਸਾਬ੍ਹ ਦੇ ਗੁਣ ਗਾਓ

htvteam

ਉਹ ਰੋਗ ਜਿਸ ਨਾਲ ਕੁੜੀਆਂ ਅੰਦਰੋ ਖੁਰਣ ਲੱਗਦੀਆਂ ਨੇ, ਸੁਣੋ ਸਸਤਾ ਇਲਾਜ

htvteam