ਜੇਕਰ ਤੁਸੀਂ ਵੀ ਕਬੂਤਰ ਰੱਖਣ ਦੇ ਸ਼ੌਕੀਨ ਹੋ ਤਾਂ ਆਹ ਖਬਰ ਜਰਾ ਧਿਆਨ ਨਾਲ ਦੇਖ ਲਓ,, ਦੇਖਿਓ ਕਿਤੇ ਕਬੂਤਰਬਾਜੀ ਤੁਹਾੜ ਨੂੰ ਵੀ ਮਹਿੰਗੀ ਨਾ ਪੈ ਜਾਵੇ,,, ਜੀ ਹਾਂ ਖੰਨਾ ਦੇ ਪਿੰਡ ਇਕੋਲਾਹਾ ਵਿੱਚ ਇੱਕ ਬੇਜ਼ੁਬਾਨ ਪੰਛੀ ਨੇ ਗੱਭਰੂ ਨੌਜਵਾਨ ਦੀ ਜਾਨ ਲੈ ਲਈ,,,ਜਿਸਨੂੰ ਸੁੰਨਕੇ ਚਾਰੇ ਪਾਸੇ ਸੁੰਨ ਪਸਰ ਗਿਆ,,ਦਰਸਲ ਕਾਬੂਰਤਬਾਜ਼ੀ ਦੀ ਲੜਾਈ ਚ ਨੌਜਵਾਨ ਦਾ ਕਬੂਤਰ ਬਾਜ਼ੀ ਜਿੱਤ ਜਾਂਦਾ ਪਰ ਦੂਸਰੀ ਧਿਰ ਨੂੰ ਇਹ ਜਿੱਤ ਰਸ ਨਾ ਆਈ ਤਾਂ ਸ਼ਾਮ ਨੂੰ ਇਕੱਠੇ ਹੋ ਕੇ ਉਸਦੇ ਘਰ ਦੇ ਬਾਹਰ ਪਹਿਲਾਂ ਗਾਲਾਂ ਕੱਢੀਆਂ ਤੇ ਫੇਰ ਉਸਦੇ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।,, ਮ੍ਰਿਤਕ ਨੌਜਵਾਨ ਦੀ ਦਾਦੀ ਤੇ ਉਸਦੇ ਦੋਸਤ ਨੇ ਸਾਰੀ ਹੱਡ ਬੀਤੀ ਸੁਣਾਈ,,,,,,,
ਹਮਲੇ ਤੋਂ ਬਾਅਦ ਗੰਭੀਰ ਜ਼ਖਮੀ ਹੋਏ ਗੁਰਦੀਪ ਸਿੰਘ ਮਾਨਾ ਨੂੰ ਸਿਵਲ ਹਸਪਤਾਲ ਖੰਨਾ ਤੋਂ ਸੈਕਟਰ-32 ਚੰਡੀਗੜ੍ਹ ਦੇ ਸਿਵਲ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਉਥੇ ਇਲਾਜ ਦੌਰਾਨ ਗੁਰਦੀਪ ਸਿੰਘ ਦੀ ਮੌਤ ਹੋ ਗਈ। ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਫ਼ਰਾਰ ਹਨ ਜਿਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਦੇਖਿਆ ਜਾਵੇ ਤਾਂ ਲੋਕਾਂ ਦਾ ਖੂਨ ਇਸ ਕਦਰੋਂ ਵਾਲੇ ਮਾਰਨ ਲੱਗਿਆ ਕਿ ਛੋਟੀਆਂ ਮੋਟੀਆਂ ਤਕਰਾਰਾਂ ਤੋਂ ਵੀ ਜਾਨ ਲੈਣ ਤੋਂ ਗੁਰੇਜ਼ ਨਹੀਂ ਕਰਦੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..