Htv Punjabi
Punjab Video

ਬੈਂਕ ਤੋ ਕਰੋੜਾਂ ਦਾ ਲੋਨ ਲੈਕੇ ਬੰਦਾ ਫਸਿਆ ਕਸੂਤਾ

ਲੁਧਿਆਣਾ ਚ ਬੈਂਕ ਲੋਨ ਵਿਰੋਧ ਚ ਵਿਅਕਤੀ ਨੇ ਬੈਂਕ ਬਾਹਰ ਕੀਤਾ ਰੋਸ
ਕਿਹਾ ਪ੍ਰੋਪਰਟੀ ਅਤੇ ਮਸ਼ੀਨਾਂ ਤੇ ਲਿਆ ਸੀ ਅਲੱਗ ਅਲੱਗ ਲੋਨ
ਪ੍ਰੋਪਰਟੀ ਜਪਤ ਦੇ ਨਾਲ ਕੀਤੀਆਂ ਮਸ਼ੀਨਾਂ ਜਬਤ
ਮਸ਼ੀਨਾਂ ਵਾਲਾ ਲੋਨ ਹੋ ਚੁੱਕਾ ਖਤਮ
ਬੈਂਕ ਮੈਨੇਜਰ ਦਾ ਵੀ ਆਇਆ ਬਿਆਨ
ਲੁਧਿਆਣਾ ਦੇ ਮਾਡਲ ਟਾਊਨ ਸਥਿਤ ਪੰਜਾਬ ਐਂਡ ਸਿੱਧ ਬੈਂਕ ਦੇ ਬਾਹਰ ਅੱਜ ਇੱਕ ਵਿਅਕਤੀ ਵੱਲੋਂ ਬੈਂਕ ਦੀ ਮੈਨੇਜਮੈਂਟ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਵਿਅਕਤੀ ਨੇ ਦੱਸਿਆ ਕਿ ਉਸ ਵੱਲੋਂ ਪ੍ਰੋਪਰਟੀ ਅਤੇ ਮਸ਼ੀਨਾਂ ਤੇ ਦੋ ਵੱਖਰੇ ਲੋਨ ਲਏ ਸਨ ਅਤੇ ਉਸਨੇ ਮਸ਼ੀਨਾਂ ਦਾ ਲੋਨ ਅਦਾ ਕਰ ਦਿੱਤਾ ਹੈ ਅਤੇ ਜੋ ਪ੍ਰਾਪਰਟੀ ਹੈ ਉਸ ਦਾ ਲੋਨ ਅਦਾ ਨਾ ਕਰਨ ਕਾਰਨ ਉਸ ਦੀ ਪ੍ਰੋਪਰਟੀ ਨੂੰ ਜਬਤ ਕਰ ਲਿਆ ਗਿਆ ਹੈ। ਉਕਤ ਵਿਅਕਤੀ ਨੇ ਕਿਹਾ ਕਿ ਉਸ ਦੀ ਪ੍ਰੋਪਰਟੀ ਦੇ ਨਾਲ ਨਾਲ ਮਸ਼ੀਨਾਂ ਨੂੰ ਵੀ ਜਬਤ ਕੀਤਾ ਗਿਆ ਹੈ ਅਤੇ ਉਸ ਨੂੰ ਆਖਿਆ ਗਿਆ ਸੀ ਕਿ ਜਦੋਂ ਉਸ ਦੀ ਪ੍ਰੋਪਰਟੀ ਦੀ ਆਪਸ਼ਨ ਹੋਵੇਗੀ ਉਦੋਂ ਉਸ ਨੂੰ ਮਸ਼ੀਨਾਂ ਵਾਪਸ ਕਰ ਦਿੱਤੀਆਂ ਜਾਣਗੀਆਂ ਪਰ ਉਸਦੀਆਂ ਮਸ਼ੀਨਾਂ ਨੂੰ ਵਾਪਸ ਨਹੀਂ ਕੀਤਾ ਗਿਆ। ਉਸਨੇ ਦੱਸਿਆ ਕਿ ਉਸਦੀਆਂ ਕਰੋੜਾਂ ਰੁਪਏ ਦੀਆਂ ਇਹ ਮਸ਼ੀਨਾਂ ਨੇ ਅਤੇ ਹੁਣ ਬੈਂਕ ਵੱਲੋਂ ਕੋਈ ਵੀ ਭਰੋਸਾ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਉਸ ਨੂੰ ਮਜਬੂਰਨ ਧਰਨੇ ਤੇ ਬੈਠਣਾ ਪੈ ਰਿਹਾ ਹੈ।

ਉਧਰ ਜਦੋਂ ਇਸ ਸਬੰਧ ਵਿੱਚ ਬੈਂਕ ਦੇ ਮੈਨੇਜਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਜੋ ਉਕਤ ਵਿਅਕਤੀ ਦਾ ਲੋਨ ਹੈ ਉਸ ਦੇ ਨਾਲ ਹੀ ਉਸਦੀਆਂ ਮਸ਼ੀਨਾਂ ਨੂੰ ਅਟੈਚ ਕੀਤਾ ਗਿਆ ਸੀ ਪਰ ਆਪਸ਼ਨ ਤੋਂ ਬਾਅਦ ਇਹਨਾਂ ਨੂੰ ਮਸ਼ੀਨਾਂ ਵਾਪਸ ਕਰ ਦਿੱਤੀਆਂ ਜਾਣਗੀਆਂ ਜਿਸ ਸੰਬੰਧੀ ਉਹ ਆਪਣੇ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਨੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗੁਰੂ ਘਰ ਚ ਅਨਾਉਂਸਮੈਂਟ ਕਰਕੇ ਪਿੰਡ ਚ ਵੜੇ ਨਿਹੰਗ ਸਿੰਘਾਂ ਦਾ ਚਾੜਿਆ ਕੁਟਾਪਾ !

htvteam

ਸਰੀਰ ਦੇ ਇੰਨ੍ਹਾਂ ਹਿੱਸਿਆਂ ‘ਚ ਲਗਾਇਆ ਥੁੱਕ ਕਰਦੇ ਚਮਤਕਾਰ

htvteam

ਦੇਖੋ ਮੁੰਡੇ ਪੰਜਾਬ ‘ਚ ਕੀ ਕਰਨ ਵਾਲੇ ਸੀ

htvteam

Leave a Comment