ਬਠਿੰਡਾ ਦੇ ਪਿੰਡ ਬੰਬੀਹਾ ਚ ਮਾਹੌਲ ਹੋਇਆ ਤਨਾਅਪੂਰਨ
ਨਿਹੰਗ ਸਿੰਘਾਂ ਨੇ ਮਹਿਲਾ ਸਰਪੰਚ ਦੇ ਪਤੀ ਨੂੰ ਘੇਰ ਲਿਆ
ਪੁਲਿਸ ਨੇ ਵਿੱਚ ਪੈ ਕੇ ਮਾਮਲੇ ਨੂੰ ਕਰਵਾਇਆ ਸ਼ਾਂਤ
ਮਹਿਲਾ ਨਾਲ ਦੁਰਵਿਵਹਾਰ ਅਤੇ ਕਕਾਰਾਂ ਦੀ ਬੇਅਦਬੀ ਕਰਨ ਦਾ ਮਾਮਲਾ
ਬੰਬੀਹਾ ਪਿੰਡ ਦੀ ਮਹਿਲਾ ਸਰਪੰਚ ਕੁਲਦੀਪ ਕੌਰ ਦੇ ਪਤੀ ਹਰਬੰਸ ਸਿੰਘ ਵੱਲੋਂ ਕੁਝ ਸਾਂਝੀਆਂ ਪਈਆਂ ਦੀ ਮਿਣਤੀ ਕਰਵਾਈ ਗਈ ਸੀ ਜਿਸ ਨੂੰ ਲੈ ਕੇ ਇਸ ਪਿੰਡ ਦੀ ਗੁਰਸਿੱਖ ਮਹਿਲਾ ਮਾਤਾ ਮਹਿੰਦਰ ਕੌਰ ਨਾਲ ਵਿਵਾਦ ਹੋ ਗਿਆ ਇਸ ਗੁਰਸਿੱਖ ਮਹਿਲਾ ਨੇ ਆਰੋਪ ਲਾਏ ਕਿ ਮੇਰੇ ਕਕਾਰਾਂ ਦੀ ਬੇਇਜ਼ਤੀ ਕੀਤੀ ਗਈ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋਈ ਸੀ। ਉਸ ਤੋਂ ਬਾਅਦ ਨਹਿੰਗ ਸਿੰਘ ਜਥੇਬੰਦੀਆਂ ਵੱਲੋਂ ਇਸ ਮਾਤਾ ਦੀ ਹਮਾਇਤ ਦਾ ਐਲਾਨ ਕੀਤਾ ਗਿਆ। ਪ੍ਰੰਤੂ ਮਹਿਲਾ ਸਰਪੰਚ ਦੇ ਪਤੀ ਹਰਬੰਸ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਪਾ ਦਿੱਤਾ ਨਿਹੰਗ ਤਾਂ ਐਵੇਂ ਤੁਰੇ ਫਿਰਦੇ ਐ ਹੋਰ ਵੀ ਭੱਦੇ ਕਮੈਂਟ ਕੀਤੇ ਇਸੇ ਗੱਲ ਤੋਂ ਲੈ ਕੇ ਨਹਿੰਗ ਸਿੰਘ ਜਥੇਬੰਦੀਆਂ ਵਾਲੇ ਭੜਕ ਉੱਠੇ ਅਤੇ ਇਸ ਮਹਿਲਾ ਸਰਪੰਚ ਦੇ ਪਤੀ ਹਰਬੰਸ ਸਿੰਘ ਦੇ ਘਰ ਪਹੁੰਚ ਗਏ। ਅੱਗੇ ਤਸਵੀਰਾਂ ਵਿੱਚ ਵੇਖੋ ਕਿਸ ਤਰ੍ਹਾਂ ਦੀ ਹੋਈ ਤਕਰਾਰ …….
ਵੱਡੀ ਗਿਣਤੀ ਵਿੱਚ ਪਹੁੰਚੇ ਨਹਿੰਗ ਸਿੰਘਾਂ ਵੱਲੋਂ ਬੇਸ਼ੱਕ ਮਰਿਆਦਾ ਕਾਇਮ ਰੱਖੀ ਪਰੰਤੂ ਇੱਕ ਵਾਰ ਤਾਂ ਮਾਹੌਲ ਕਾਫੀ ਗਰਮ ਹੋ ਗਿਆ ਸੀ। ਮੌਕੇ ਤੇ ਪਹੁੰਚੇ ਪੁਲਿਸ ਦੇ ਅਧਿਕਾਰੀਆਂ ਨੇ ਮਾਮਲੇ ਨੂੰ ਸ਼ਾਂਤ ਕਰਵਾਇਆ ਅਤੇ ਮਹਿਲਾ ਸਰਪੰਚ ਦੇ ਪਤੀ ਨੇ ਹੱਥ ਜੋੜ ਕੇ ਮਾਫੀ ਮੰਗੀ ਅਤੇ ਇਹ ਵੀ ਕਹਿ ਦਿੱਤਾ ਕਿ ਜੇਕਰ ਇਸ ਮਿਤੀ ਤੋਂ ਇਤਰਾਜ਼ ਹੈ ਤਾਂ ਦੁਬਾਰਾ ਮਿਣਤੀ ਕਰਵਾ ਲਵੋ । ਮੈਂ ਕਿਸੇ ਵੀ ਕਕਾਰਾਂ ਦੀ ਬੇਇਜ਼ਤੀ ਨਹੀਂ ਕੀਤੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..