ਪੰਜਾਬ ਭਰ ਦੇ ਵਿੱਚ ਸਰਕਾਰੀ ਬੱਸਾਂ ਵੱਲੋਂ 6 ਜਨਵਰੀ ਤੋਂ ਲੈ ਕੇ 8 ਜਨਵਰੀ ਤੱਕ ਚੱਕਾ ਜਾਮ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਤਹਿਤ ਸਾਰੇ ਹੀ ਡੀਪੂ ਵੱਲੋਂ ਬੱਸਾਂ ਤੇ ਮੁਕੰਮਲ ਪਾਬੰਦੀ ਲਾ ਦਿੱਤੀ ਗਈ ਹੈ ਸਰਕਾਰੀ ਬੱਸਾਂ ਹੁਣ ਤਿੰਨ ਦਿਨ ਨਹੀਂ ਚੱਲਣਗੀਆਂ। ਇਸ ਦੌਰਾਨ ਖਾਸ ਕਰਕੇ ਮਹਿਲਾਵਾਂ ਜੋ ਕਿ ਸਰਕਾਰੀ ਬੱਸਾਂ ਤੇ ਮੁਫਤ ਸਫਰ ਕਰਦੀਆਂ ਨੇ ਇਸ ਤੋਂ ਇਲਾਵਾ ਪਾਸ ਰਾਹੀਂ ਵਿਦਿਆਰਥੀ ਅਤੇ ਥੈਲੇਸੀਮੀਆਂ ਦੇ ਮਰੀਜ਼ਾਂ ਨੂੰ ਕਾਫੀ ਮੁਸ਼ਕਿਲਾਂ ਤੋਂ ਸਾਹਮਣਾ ਕਰਨਾ ਪਵੇਗਾ। ਮੁਲਾਜ਼ਮਾਂ ਨੇ ਕਿਹਾ ਕਿ ਬੀਤੇ ਲੰਬੇ ਸਮੇਂ ਤੋਂ ਸਾਡੀਆਂ ਮੰਗਾਂ ਵੱਲ ਕੋਈ ਗੌਰ ਨਹੀਂ ਫਰਮਾਈ ਜਾ ਰਹੀ। ਉਹਨਾਂ ਨੇ ਕਿਹਾ ਕਿ ਜਲੰਧਰ ਜ਼ਿਮਨੀ ਚੋਣ ਦੇ ਵਿੱਚ ਸਰਕਾਰ ਦਾ ਵਿਰੋਧ ਕੀਤਾ ਸੀ, ਜਿਸ ਤੋਂ ਬਾਅਦ ਸਰਕਾਰ ਨੇ ਸਾਡੀ ਪਹਿਲੀ ਮੰਗ ਨੂੰ ਇੱਕ ਮਹੀਨੇ ਦੇ ਅੰਦਰ ਪੂਰਾ ਕਰਨ ਦਾ ਵਾਅਦਾ ਕੀਤਾ ਸੀ ਪਰ ਵਾਅਦਾ ਪੂਰਾ ਨਹੀਂ ਕੀਤਾ ਗਿਆ।
ਮੁਲਾਜ਼ਮਾਂ ਨੇ ਕਿਹਾ ਕਿ ਪੰਜਾਬ ਰੋਡਵੇਜ਼ ਅਤੇ ਪਰਮ ਪਾਸ ਦੀਆਂ 1600 ਬੱਸਾਂ ਦੇ ਪੀਆਰਟੀਸੀ ਦੀਆਂ 900 ਦੇ ਕਰੀਬ ਬਸਾਂ ਸੂਬੇ ਭਰ ਦੇ ਵਿੱਚ ਨਹੀਂ ਚੱਲ ਰਹੀਆਂ। ਉਹਨਾਂ ਕਿਹਾ ਕਿ ਪਿਛਲੀ ਵਾਰ ਸਰਕਾਰਾਂ ਦੇ ਦੌਰਾਨ ਰੈਗੂਲਰ ਭਰਤੀ ਉਹ ਵੀ ਹੋਈਆਂ ਹਨ ਅਤੇ ਠੇਕੇ ਤੇ ਵੀ ਹੋਈਆਂ ਹਨ ਪਰ ਇਸ ਸਰਕਾਰ ਦੇ ਵਿੱਚ ਸਿਰਫ ਠੇਕੇ ਦੇ ਪ੍ਰਤੀਕ ਕੀਤੀਆਂ ਗਈਆਂ ਹਨ। ਉਹਨਾਂ ਨੇ ਕਿਹਾ ਕਿ ਸਾਡੇ ਮੁੱਖ ਮੰਗਾਂ ਵਿੱਚੋਂ ਇੱਕ ਮੰਗ ਸਾਨੂੰ ਰੈਗੂਲਰ ਕਰਨਾ ਹੈ ਉਹਨਾਂ ਕਿਹਾ ਕਿ ਪਰ ਇਸ ਦੇ ਬਾਵਜੂਦ ਟਰਾਂਸਪੋਰਟ ਮੰਤਰੀ ਇੱਕ ਜਨਵਰੀ ਨੂੰ ਇਹ ਬਿਆਨ ਦੇ ਰਹੇ ਨੇ ਕਿ ਪੰਜਾਬ ਦੇ ਬਸ ਸਟੈਂਡ ਨੂੰ ਠੇਕੇ ਤੇ ਕਿਲੋਮੀਟਰ ਸਕੀਮ ਦੇ ਤਹਿਤ ਦੇ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਹਰਿਆਣੇ ਅਤੇ ਦਿੱਲੀ ਦੇ ਵਿੱਚ ਠੇਕੇਦਾਰਾਂ ਨੂੰ ਭਜਾ ਦਿੱਤਾ ਗਿਆ ਤੇ ਉਹ ਹੁਣ ਆ ਕੇ ਪੰਜਾਬ ਦੇ ਵਿੱਚ ਬੈਠ ਗਏ ਨੇ। ਨੇ ਕਿਹਾ ਕਿ ਠੇਕੇਦਾਰੀ ਸਿਸਟਮ ਨੂੰ ਖਤਮ ਕਰਨਾ ਹੋਵੇਗਾ। ਇਸੇ ਕਰਕੇ ਅਸੀਂ ਧਰਨੇ ਤੇ ਬੈਠੇ ਹਨ ਉਹਨਾਂ ਕਿਹਾ ਕਿ ਜਦੋਂ ਅਸੀਂ ਕੋਈ ਆਪਣੀ ਮੰਗਾਂ ਲਿਖ ਕੇ ਮੰਗ ਪੱਤਰ ਰਾਹੀਂ ਦਿੰਦੇ ਹਨ ਤਾਂ ਸਰਕਾਰ ਉਸ ਤੋਂ ਬਾਅਦ ਕੋਈ ਗੌਰ ਨਹੀਂ ਦਿੰਦੀ ਇਸ ਕਰਕੇ ਸੁਣਨ ਮਜਬੂਰੀ ਦੇ ਵਿੱਚ ਅੱਜ ਚੱਕਾ ਜਾਮ ਕਰਨਾ ਪਿਆ ਹੈ।
ਉਤੇ ਬੱਸ ਸਟੈਂਡ ਤੇ ਖੜੀਆਂ ਸਵਾਰੀਆਂ ਬੱਸਾਂ ਦਾ ਇੰਤਜ਼ਾਰ ਕਰ ਰਹੀਆਂ ਨੇ ਜਿਨਾਂ ਨੂੰ ਖੱਜਲ ਖੁਾਰ ਹੋਣਾ ਪੈ ਰਿਹਾ। ਗਾ ਦੀਏ ਕਿ ਕਰਮਚਾਰੀਆਂ ਦੇ ਵੱਲੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਛੇ ਤੋਂ ਅੱਠ ਜਨਵਰੀ ਤੱਕ ਮੁਕੰਮਲ ਬੱਸਾਂ ਬੰਦ ਹੋਣਗੀਆਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..